ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਓਸੀਨਿਕ ਐਵਾਰਡਜ਼ ‘ਚ ਸਤਿੰਦਰ ਸਿੱਧੂ “ਸਾਲ ਦਾ ਸਰਵੋਤਮ ਸ਼ੈਫ” ਐਵਾਰਡ ਨਾਲ ਸਨਮਾਨਿਤ 

ਓਸੀਨਿਕ ਐਵਾਰਡਜ਼ ‘ਚ ਸਤਿੰਦਰ ਸਿੱਧੂ “ਸਾਲ ਦਾ ਸਰਵੋਤਮ ਸ਼ੈਫ” ਐਵਾਰਡ ਨਾਲ ਸਨਮਾਨਿਤ 

ਸਿੱਧੂਜ਼ ਰੈਸਟੋਰੈਂਟ ਨੂੰ ਪਹਿਲਾਂ ਵੀ ਮਿਲ ਚੁੱਕੇ ਹਨ ਕਈ ਐਵਾਰਡ

by Raabta News
0 comments
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਲਾਗਲੇ ਕਸਬੇ ਪਰਥ ਸਥਿਤ “ਸਿੱਧੂਜ਼ ਇੰਡੀਅਨ ਕੁਜ਼ੀਨ ਐਂਡ ਕੌਕਟੇਲ ਬਾਰ” ਦੇ ਮਾਲਕ ਸਤਿੰਦਰ ਸਿੰਘ ਸਿੱਧੂ ਨੇ ਓਸੀਨਿਕ ਐਵਾਰਡਜ਼ 2025 ਵਿੱਚ ਵੀ ਐਵਾਰਡ ਹਾਸਲ ਕੀਤਾ ਹੈ। ਸਕਾਟਲੈਂਡ ਦੇ ਬਿਹਤਰੀਨ ਸਨਮਾਨ ਸਮਾਰੋਹਾਂ ‘ਚ ਸ਼ੁਮਾਰ ਇਸ ਐਵਾਰਡ ਸਮਾਗਮ ਵਿੱਚ ਸਤਿੰਦਰ ਸਿੰਘ ਸਿੱਧੂ ਨੂੰ ਵੋਟਾਂ ਦੇ ਆਧਾਰ ‘ਤੇ “ਸਾਲ ਦਾ ਸਰਵੋਤਮ ਸ਼ੈਫ” ਸਨਮਾਨ ਨਾਲ ਨਿਵਾਜਿਆ ਗਿਆ ਹੈ। ਜਿਕਰਯੋਗ ਹੈ ਕਿ ਸਤਿੰਦਰ ਸਿੰਘ ਸਿੱਧੂ ਆਪਣੀ ਅਣਥੱਕ ਮਿਹਨਤ ਅਤੇ ਕਾਬਲੀਅਤ ਦੇ ਸਿਰ ‘ਤੇ ਪਹਿਲਾਂ ਵੀ ਕਈ ਵੱਕਾਰੀ ਸਨਮਾਨ ਹਾਸਲ ਕਰ ਚੁੱਕੇ ਹਨ।
ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕੋਈ ਵੀ ਕਾਰੋਬਾਰ ਸਖਤ ਮਿਹਨਤ ਅਤੇ ਲਗਨ ਦੇ ਬਲਬੂਤੇ ‘ਤੇ ਹੀ ਕਾਮਯਾਬ ਹੁੰਦਾ ਹੈ। ਗਾਹਕਾਂ ਦੀ ਸੰਤੁਸ਼ਟੀ ਤੇ ਤੁਹਾਡਾ ਮਿਲਵਰਤਨ ਬਹੁਤ ਜਰੂਰੀ ਹੈ। ਸਤਿੰਦਰ ਸਿੰਘ ਸਿੱਧੂ ਨੇ ਇਸ ਸਨਮਾਨ ਦੀ ਪ੍ਰਾਪਤੀ ‘ਤੇ ਆਪਣੇ ਮਿਹਨਤੀ ਸਟਾਫ ਤੇ ਸਮੂਹ ਗਾਹਕਾਂ ਨੂੰ ਵਧਾਈ ਦਿੱਤੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info