ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » 60-70 ਸਾਲ ਪੁਰਾਣੇ ਬੋਹੜ ਦੇ ਦਰੱਖਤਾਂ ਨੂੰ ਪੀ.ਡਬਲਿਊ.ਡੀ ਵੱਲੋਂ ਕੱਟਕੇ ਹਰਿਆਲੀ ਖਤਮ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

60-70 ਸਾਲ ਪੁਰਾਣੇ ਬੋਹੜ ਦੇ ਦਰੱਖਤਾਂ ਨੂੰ ਪੀ.ਡਬਲਿਊ.ਡੀ ਵੱਲੋਂ ਕੱਟਕੇ ਹਰਿਆਲੀ ਖਤਮ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

by Raabta News
0 comments

ਫ਼ਤਹਿਗੜ੍ਹ ਸਾਹਿਬ, 06 ਜੂਨ- “ਜਦੋਂ ਸਮੁੱਚੇ ਸੰਸਾਰ ਵਾਤਾਵਰਣ ਦਿਹਾੜੇ ਨੂੰ ਮਨਾਉਦੇ ਹੋਏ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਇਥੋਂ ਦੇ ਮਾਹੌਲ ਨੂੰ ਹਰਿਆ-ਭਰਿਆ ਰੱਖਣ ਲਈ ਉਚੇਚੇ ਉਦਮ ਕਰ ਰਿਹਾ ਹੈ ਤਾਂ ਉਸ ਸਮੇਂ ਸਮਾਣਾ ਦੀ ਮਿਊਸੀਪਲ ਕੌਂਸਲ ਦੀ ਹੱਦ ਅੰਦਰ ਬੀਤੇ 60-70 ਸਾਲਾਂ ਤੋ ਖੜ੍ਹੇ ਬੋਹੜ ਦੇ ਭਰਵੇਂ ਦਰੱਖਤਾਂ ਨੂੰ ਪੀ.ਡਬਲਿਊ.ਡੀ ਵਿਭਾਗ ਵੱਲੋ ਕੱਟਣ ਦੀ ਕਾਰਵਾਈ ਦਾ ਸਹਿਰ ਨਿਵਾਸੀਆਂ ਵੱਲੋ ਜਿਥੇ ਤਿੱਖਾ ਵਿਰੋਧ ਹੋ ਰਿਹਾ ਹੈ, ਉਥੇ ਅਜਿਹਾ ਅਮਲ ਕਰਕੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਨ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ। ਜਦੋਕਿ ਪੰਜਾਬ ਸੂਬੇ ਵਿਚ ਤਾਂ ਪਹਿਲੋ ਹੀ ਦਰੱਖਤਾਂ ਤੇ ਹਰਿਆਲੀ ਦੀ ਬਹੁਤ ਵੱਡੀ ਘਾਟ ਹੈ । ਇਸ ਉਪਰੰਤ ਵੀ ਜੋ ਪੀ.ਡਬਲਿਊ.ਡੀ ਮਹਿਕਮੇ ਵੱਲੋ ਤਹਿਸੀਲ ਕੰਪਲੈਕਸ ਬਣਾਉਣ ਦੇ ਨਾਮ ਹੇਠ ਇਨ੍ਹਾਂ ਪੁਰਾਤਨ ਦਰੱਖਤਾਂ ਨੂੰ ਕੱਟਣ ਦੀ ਸੁਰੂਆਤ ਹੋ ਰਹੀ ਹੈ ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਿੱਖਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਪਟਿਆਲਾ ਨੂੰ ਇਸ ਵਿਸੇ ਉਤੇ ਖ਼ਬਰਦਾਰ ਕਰਦਾ ਹੈ ਕਿ ਵਾਤਾਵਰਣ ਨੂੰ ਖਰਾਬ ਕਰਨ ਦੇ ਅਮਲ ਬਿਲਕੁਲ ਨਾ ਕੀਤੇ ਜਾਣ ਅਤੇ ਲੋਕਾਂ ਦੀਆਂ ਭਾਵਨਾਵਾ ਦੀ ਕਦਰ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਣਾ ਵਿਖੇ ਪੀ.ਡਬਲਿਊ.ਡੀ ਵਿਭਾਗ ਵੱਲੋ ਪੁਰਾਤਨ ਬੋਹੜ ਦਰੱਖਤ ਜਿਨ੍ਹਾਂ ਦੀ ਹਿੰਦੂ ਧਰਮ ਦੇ ਲੋਕ ਪੂਜਾ ਵੀ ਕਰਦੇ ਹਨ ਉਨ੍ਹਾਂ ਦੀਆਂ ਭਾਵਨਾਵਾ ਨੂੰ ਸੱਟ ਮਾਰ ਕੇ ਕਟਾਈ ਕਰਨ ਦੀਆਂ ਦੁੱਖਦਾਇਕ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਤੁਰੰਤ ਰੋਕਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਦਰੱਖਤ ਹਨ, ਉਸ ਨਾਲ ਕੇਵਲ ਹਰਿਆ-ਭਰਿਆ ਮਾਹੌਲ ਹੀ ਉਤਪੰਨ ਨਹੀ ਹੁੰਦਾ ਬਲਕਿ ਇਹ ਦਰੱਖਤ ਕਾਰਬਨਡਾਈਆਕਸਾਈਡ ਨੂੰ ਘੱਟ ਕਰਦੇ ਹਨ ਅਤੇ ਮਨੁੱਖਤਾ ਤੇ ਜਾਨਵਰਾਂ ਲਈ ਆਕਸੀਜਨ ਦੇਣ ਦਾ ਕੰਮ ਕਰਦੇ ਹਨ । ਇਸ ਤੋ ਇਲਾਵਾ ਜੋ ਕੁਦਰਤ ਦੁਆਰਾ ਪੈਦਾ ਕੀਤੇ ਗਏ ਪੰਛੀ ਹਨ ਉਹ ਇਨ੍ਹਾਂ ਪੁਰਾਤਨ ਦਰੱਖਤਾਂ ਉਤੇ ਆਪਣੇ ਆਲ੍ਹਣੇ ਬਣਾਕੇ ਰਹਿੰਦੇ ਹਨ, ਅਜਿਹਾ ਅਮਲ ਉਨ੍ਹਾਂ ਪੰਛੀਆਂ ਦੇ ਉਜਾੜੇ ਦਾ ਵੀ ਵੱਡਾ ਕਾਰਨ ਬਣੇਗਾ । ਇਸ ਲਈ ਪਟਿਆਲਾ ਪ੍ਰਸ਼ਾਸ਼ਨ ਅਤੇ ਸਮਾਣਾ ਮਿਊਸੀਪਲ ਕੌਂਸਲ ਨੂੰ ਤੁਰੰਤ ਪੀ.ਡਬਲਿਊ.ਡੀ ਵਿਭਾਗ ਵੱਲੋ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਰੋਕ ਕੇ ਕਿਸੇ ਹੋਰ ਸਥਾਂਨ ਤੇ ਨਵੀ ਇਮਾਰਤ ਬਣਾਉਣ ਦੀ ਪ੍ਰੋਪਜਲ ਬਣਾਉਣੀ ਚਾਹੀਦੀ ਹੈ ਨਾ ਕਿ ਹਰਿਆਲੀ ਨੂੰ ਖਤਮ ਕਰਕੇ ਕੋਈ ਯੋਜਨਾ ਤੇ ਅਮਲ ਕਰਨਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਵਾਤਾਵਰਣ ਨੂੰ ਮੁੱਖ ਰੱਖਕੇ, ਪੰਜਾਬੀਆਂ ਦੇ ਉਜਾੜੇ ਦੇ ਨੁਕਸਾਨ ਨੂੰ ਮੱਦੇਨਜਰ ਉਪਰੋਕਤ ਹੋ ਰਹੀ ਸਮਾਜ ਵਿਰੋਧੀ ਕਾਰਵਾਈ ਨੂੰ ਪ੍ਰਸ਼ਾਸ਼ਨ ਬੰਦ ਕਰਵਾਕੇ ਉਸਦਾ ਬਦਲ ਕਿਸੇ ਹੋਰ ਸਥਾਂਨ ਤੇ ਕਰਕੇ ਲੋਕਾਂ ਵਿਚ ਉੱਠੇ ਵਿਰੋਧ ਦੇ ਰੋਹ ਨੂੰ ਸ਼ਾਂਤ ਕਰਨ ਵਿਚ ਆਪਣੀ ਭੂਮਿਕਾ ਨਿਭਾਉਣਗੇ ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info