ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਲੰਡਨ ਦੀ ਵੱਕਾਰੀ ਸੰਸਥਾ ਵੋਇਸ ਆਫ ਵੂਮੈਨ ਨੂੰ ਮਿਲਿਆ ਪਾਰਲੀਮੈਂਟ ‘ਚ ਇੱਕ ਹੋਰ ਸਨਮਾਨ 

ਲੰਡਨ ਦੀ ਵੱਕਾਰੀ ਸੰਸਥਾ ਵੋਇਸ ਆਫ ਵੂਮੈਨ ਨੂੰ ਮਿਲਿਆ ਪਾਰਲੀਮੈਂਟ ‘ਚ ਇੱਕ ਹੋਰ ਸਨਮਾਨ 

ਸੰਸਥਾ ਪ੍ਰਮੁੱਖ ਸੁਰਿੰਦਰ ਕੌਰ "11W She Inspires Award" ਨਾਲ ਸਨਮਾਨਿਤ 

by Raabta News
0 comments
ਲੰਡਨ,  (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਦੀ ਪ੍ਰਸਿੱਧ ਸੰਸਥਾ ਵੋਇਸ ਆਫ ਵੂਮੈਨ 2014 ਵਿੱਚ ਹੋਂਦ ਵਿੱਚ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੰਸਥਾ ਨਾਲ ਜੁੜੀਆਂ ਔਰਤਾਂ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਦੀ ਅਗਵਾਈ ਹੇਠ ਅਨੇਕਾਂ ਸਮਾਗਮ ਕਰਕੇ ਔਰਤਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ। ਔਰਤਾਂ ਦੀ ਮਾਨਸਿਕ ਸਿਹਤ, ਸਰੀਰਕ ਤੰਦਰੁਸਤੀ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਰਹੇ।
ਸੰਸਥਾ ਦੇ ਕੰਮਾਂ ਨੂੰ ਦੇਖਦਿਆਂ ਸ੍ਰੀਮਤੀ ਸੁਰਿੰਦਰ ਕੌਰ ਨੂੰ 11W She Inspires Award ਨਾਲ ਪਾਰਲੀਮੈਂਟ ਹਾਲ ਵਿੱਚ ਸਨਮਾਨਿਤ ਕੀਤਾ ਗਿਆ। ਹਾਲਾਂਕਿ ਸ੍ਰੀਮਤੀ ਸੁਰਿੰਦਰ ਕੌਰ ਉਸ ਸਮੇਂ ਦੇਸ਼ ਤੋਂ ਬਾਹਰ ਗਏ ਹੋਏ ਸਨ, ਉਹਨਾਂ ਦੀ ਥਾਂ ‘ਤੇ ਸ੍ਰੀਮਤੀ ਅਵਤਾਰ ਕੌਰ ਚਾਨਾ ਨੇ ਉਕਤ ਸਨਮਾਨ ਹਾਸਲ ਕੀਤਾ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਵੋਇਸ ਆਫ ਵੂਮੈਨ ਸੰਸਥਾ ਨੂੰ ਹੁਣ ਤੱਕ 15 ਵੱਕਾਰੀ ਐਵਾਰਡ ਮਿਲ ਚੁੱਕੇ ਹਨ। ਇਸ ਮਾਣਮੱਤੀ ਪ੍ਰਾਪਤੀ ‘ਤੇ ਫਖਰ ਕਰਦਿਆਂ ਸੰਸਥਾ ਦੀਆਂ ਸਮੂਹ ਮੈਂਬਰਾਨ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀਆਂ ਸਾਥਣਾਂ ਸਿਰਫ ਤੇ ਸਿਰਫ ਕੰਮ ਕਰਨ ਵਿੱਚ ਯਕੀਨ ਕਰਦੀਆਂ ਹਨ।
ਇਹੀ ਵਜ੍ਹਾ ਹੈ ਕਿ ਸੱਚੇ ਦਿਲੋਂ ਕੀਤੇ ਕੰਮਾਂ ਦੇ ਫਲ ਵਜੋਂ ਸਨਮਾਨ ਝੋਲੀ ਪੈਂਦੇ ਹਨ। ਸੁਰਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਇਹ ਸਨਮਾਨ ਉਹਨਾਂ ਦੇ ਨਾਮ ‘ਤੇ ਅੰਕਿਤ ਹੈ ਪਰ ਉਹ ਇਹ ਸਨਮਾਨ ਆਪਣੀਆਂ ਸਾਥਣਾਂ ਨੂੰ ਸਮਰਪਿਤ ਕਰਦੇ ਹਨ, ਜਿਹਨਾਂ ਵੱਲੋਂ ਸੰਸਥਾ ਦੇ ਕੰਮਾਂ ਦਾ ਭਾਰ ਹਮੇਸ਼ਾ ਆਪਣੇ ਮੋਢਿਆਂ ‘ਤੇ ਚੁੱਕਿਆ ਜਾਂਦਾ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info