ਨਿਊਯਾਰਕ/ਰਾਬਤਾ ਨਿਊਜ਼: ਅਮਰੀਕਾ ਵਿੱਚ ਲੰਘੇ ਕੱਲ੍ਹ ਸੋਨੇ ਦੀਆਂ ਕੀਮਤਾਂ ਵਿੱਚ ਅਚਾਨਕ ਗਿਰਾਵਟ ਦੇਖਣ ਨੂੰ ਮਿਲੀ ਹੈ। ਆਰਥਿਕ ਮਾਹਰ ਇਸ ਰੁਝਾਨ ਪਿੱਛੇ ਇੱਕ ਦਿਨ ਪਹਿਲਾਂ ਹੀ ਜਨੇਵਾ ਵਿੱਚ ਅਮਰੀਕਾ ਤੇ ਚੀਨ ਵਿਚਾਲੇ ਹੋਏ ਵਪਾਰ ਸਮਝੌਤੇ ਨੂੰ ਮੰਨ ਰਹੇ ਹਨ। ਸੋਨੇ ਦੇ ਭਾਅ ਵਿਚ ਕਈ ਉਤਰਾਅ-ਚੜ੍ਹਾਅ ਹੋਣ ਤੋਂ ਬਾਅਦ ਗਿਰਾਵਟ ਦੀ ਦਰ 3% ਤਕ ਦੀ ਆਂਕੀ ਗਈ ਹੈ। ਮਾਹਰਾਂ ਮੁਤਾਬਕ ਇਹ ਗਿਰਾਵਟ ਅੰਤਰਰਾਸ਼ਟਰੀ ਨਿਵੇਸ਼ ਵਿੱਚ ਤਬਦੀਲੀ ਦੇ ਰੁਝਾਨ ਕਾਰਨ ਵੀ ਹੋਣ ਦੀ ਸੰਭਾਵਨਾ ਹੈ।ਅਮਰੀਕਾ ਤੇ ਚੀਨ ਦੇ ਸੁਧਰੇ ਵਪਾਰ ਸਬੰਧਾਂ ਨਾਲ ਨਿਵੇਸ਼ਕਾਂ ਕੋਲ ਸੋਨੇ ਦੇ ਬਦਲ ਵੱਜੋਂ ਨਿਵੇਸ਼ ਲਈ ਕਈ ਹੋਰ ਮੌਕੇ ਪੈਦਾ ਹੋ ਗਏ ਹਨ।
ਇਸਦੇ ਨਾਲ ਹੀ ਅਮਰੀਕੀ ਡਾਲਰ ਦੀ ਮਜ਼ਬੂਤੀ ਤੇ
ਅਮਰੀਕਾ-ਇੰਗਲੈਂਡ ਵਪਾਰ ਸਮਝੌਤੇ ਦੀਆਂ ਖ਼ਬਰਾਂ ਨੂੰ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਭਾਰਤ ਸਮੇਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਅਮਰੀਕਾ-ਚੀਨ ਵਪਾਰ ਸਮਝੌਤੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਡਿੱਗੀਆਂ
200