ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਨਾਲ ਸਾਰੇ ਸਮਝੌਤੇ ਕੀਤੇ ਰੱਦ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਨਾਲ ਸਾਰੇ ਸਮਝੌਤੇ ਕੀਤੇ ਰੱਦ

by Raabta News
0 comments

ਜਲੰਧਰ, 17 ਮਈ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਨੇ ਤੁਰਕੀ ਅਤੇ ਅਜ਼ਰਬਾਈਜਾਨ ਵਿਚ ਵਿੱਦਿਅਕ ਸੰਸਥਾਵਾਂ ਨਾਲ ਸਾਰੇ ਸਮਝੌਤਿਆਂ (ਐੱਮ. ਓ. ਯੂ.) ਨੂੰ ਖਤਮ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਹਾਲ ਹੀ ਵਿਚ ਭੂ-ਰਾਜਨੀਤਿਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਤੁਰਕੀ ਅਤੇ ਅਜ਼ਰਬਾਈਜਾਨ ’ਚ ਸੰਸਥਾਵਾਂ ਨਾਲ 6 ਵਿੱਦਿਅਕ ਸਾਂਝੇਦਾਰੀ ਨੂੰ ਅਧਿਕਾਰਤ ਤੌਰ ’ਤੇ ਖਤਮ ਕਰ ਦਿੱਤਾ ਹੈ ਅਤੇ ਇਹ ਸਾਂਝੇਦਾਰੀ ਭਾਰਤ ਦੇ ਰਾਸ਼ਟਰੀ ਹਿੱਤ ਵਿਚ ਨਹੀਂ ਸੀ।

ਇਸ ਫੈਸਲੇ ਵਿਚ ਵਿਿਦਆਰਥੀ ਅਤੇ ਸਟਾਫ ਐਕਸਚੇਂਜ ਪ੍ਰੋਗਰਾਮਾਂ, ਸੰਯੁਕਤ ਖੋਜ ਪ੍ਰਾਜੈਕਟਾਂ, ਦੋਹਰੀ ਡਿਗਰੀ ਪਹਿਲਕਦਮੀਆਂ ਤੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਅਕਾਦਮਿਕ ਸਹਿਯੋਗ ਦੇ ਹੋਰ ਸਾਰੇ ਰੂਪਾਂ ਨੂੰ ਤੁਰੰਤ ਖਤਮ ਕਰਨਾ ਸ਼ਾਮਲ ਹੈ। ਇਹ ਕਦਮ ਹਾਲ ਹੀ ਵਿਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਤੁਰਕੀ ਅਤੇ ਅਜ਼ਰਬਾਈਜਾਨ ਦੇ ਪਾਕਿਸਤਾਨ-ਪੱਖੀ ਰੁਖ਼ ਦੇ ਜਵਾਬ ਵਿਚ ਹੈ।

ਸੰਸਦ ਮੈਂਬਰ (ਰਾਜ ਸਭਾ) ਤੇ ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ, “ਜਦੋਂ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾ ਰਹੀਆਂ ਹਨ ਤਾਂ ਅਸੀਂ ਇਕ ਯੂਨੀਵਰਸਿਟੀ ਦੇ ਰੂਪ ’ਚ ਚੁੱਪ ਨਹੀਂ ਰਹਿ ਸਕਦੇ। ਐੱਲ. ਪੀ. ਯੂ. ਦਾ ਮਿਸ਼ਨ ਹਮੇਸ਼ਾ ਭਾਰਤ ਦੇ ਵਿਕਾਸ ਤੇ ਅਖੰਡਤਾ ਨਾਲ ਜੁੜਿਆ ਰਿਹਾ ਹੈ ਅਤੇ ਅਸੀਂ ਕਦੇ ਵੀ ਕਿਸੇ ਵੀ ਸੰਸਥਾ ਨਾਲ ਨਹੀਂ ਜੁੜਾਂਗੇ, ਜੋ ਭਾਰਤ ਦੀ ਪ੍ਰਭੂਸੱਤਾ (ਆਜ਼ਾਦੀ) ਨੂੰ ਕਮਜ਼ੋਰ ਕਰਦੀ ਹੈ।”

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info