ਕੀਵ, 13 ਅਪ੍ਰੈਲ : ਦਿੱਲੀ ਸਥਿਤ ਯੂਕ੍ਰੇਨੀ ਦੂਤਘਰ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤ ਇੱਕ ਭਾਰਤੀ ਦਵਾਈ ਕੰਪਨੀ ਦਾ ਗੋਦਾਮ ਰੂਸੀ ਮਿਜ਼ਾਈਲ ਹਮਲੇ ਵਿੱਚ ਤਬਾਹ ਹੋ ਗਿਆ ਹੈ। ਯੂਕ੍ਰੇਨੀ ਦੂਤਘਰ ਨੇ ਕਿਹਾ ਹੈ ਕਿ ਰੂਸ ਦੇ ਭਾਰਤ ਨਾਲ ਖਾਸ ਸਬੰਧ ਹੋਣ ਦੇ ਬਾਵਜੂਦ ਉਸਨੇ ਜਾਣਬੁੱਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਦਵਾਈ ਦੇ ਗੋਦਾਮ ਨੂੰ ਤਬਾਹ ਕੀਤਾ ਗਿਆ ਸੀ, ਉਹ ਭਾਰਤ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਕੁਸੁਮ ਦਾ ਹੈ।
ਭਾਰਤ ਵਿੱਚ ਯੂਕਰੇਨੀ ਦੂਤਘਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ, ”ਅੱਜ ਯੂਕਰੇਨ ਵਿੱਚ ਭਾਰਤੀ ਦਵਾਈ ਕੰਪਨੀ ਕੁਸੁਮ ਦੇ ਗੋਦਾਮ ‘ਤੇ ਰੂਸੀ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ।’ ਭਾਰਤ ਨਾਲ ਖਾਸ ਦੋਸਤੀ ਦਾ ਦਾਅਵਾ ਕਰਦੇ ਹੋਏ ਮਾਸਕੋ ਜਾਣਬੁੱਝ ਕੇ ਭਾਰਤੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਹ ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀਆਂ ਦਵਾਈਆਂ ਬਰਬਾਦ ਕਰ ਰਿਹਾ ਹੈ।” ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਭਾਰਤ ਸਰਕਾਰ ਜਾਂ ਫਾਰਮਾਸਿਊਟੀਕਲ ਕੰਪਨੀ ਕੁਸੁਮ ਵੱਲੋਂ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਕਲਕੱਤਾ ਹਾਈ ਕੋਰਟ ਦਾ ਵੱਡਾ ਆਦੇਸ਼ : ਮੁਰਸ਼ਿਦਾਬਾਦ ‘ਚ ਹਿੰਸਾ ਮਗਰੋਂ ਤਾਇਨਾਤ ਕੀਤੀ ਭਾਰੀ ਫੋਰਸ
ਯੂਕਰੇਨ ਵਿੱਚ ਬ੍ਰਿਿਟਸ਼ ਰਾਜਦੂਤ ਮਾਰਟਿਨ ਹੈਰਿਸ ਨੇ ਵੀ ਐਕਸ ‘ਤੇ ਪੋਸਟ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਕੁਸੁਮ ਦੇ ਡਰੱਗ ਗੋਦਾਮ ਨੂੰ ਰੂਸੀ ਡਰੋਨ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕਰ ਦਿੱਤਾ ਗਿਆ।