ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੀਆਂ 100 ਕਬਰਾਂ ਭੰਨੀਆਂ

ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੀਆਂ 100 ਕਬਰਾਂ ਭੰਨੀਆਂ

by Raabta News
0 comments

ਲਾਹੌਰ, 16 ਮਈ – ਪਾਕਿਸਤਾਨ ਦੇ ਪੰਜਾਬ ਸੂਬੇ ’ਚ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੀਆਂ ਲੱਗਭਗ 100 ਕਬਰਾਂ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਘਟਨਾ ਦੇ ਨਾਲ ਹੀ ਇਸ ਸਾਲ ਦੇਸ਼ ਭਰ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀਆਂ ਤੋੜੀਆਂ ਗਈਆਂ ਕਬਰਾਂ ਦੀ ਗਿਣਤੀ 250 ਤੋਂ ਵੱਧ ਹੋ ਗਈ ਹੈ।

ਜਮਾਤ-ਏ-ਅਹਿਮਦੀਆ ਪਾਕਿਸਤਾਨ ਦੇ ਬੁਲਾਰੇ ਆਮਿਰ ਮਹਿਮੂਦ ਨੇ ਕਿਹਾ ਕਿ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ’ਤੇ 2 ਦਿਨ ਪਹਿਲਾਂ ਲਾਹੌਰ ਤੋਂ ਲੱਗਭਗ 250 ਕਿਲੋਮੀਟਰ ਦੂਰ ਖੁਸ਼ਾਬ ਜ਼ਿਲੇ ’ਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀਆਂ ਕਬਰਾਂ ਦੇ ਪੱਥਰ ਤੋੜਨ ਦਾ ਸ਼ੱਕ ਹੈ। ਖੁਸ਼ਾਬ ਜ਼ਿਲੇ ਦੇ ਮਿੱਠਾ ਤੁਵਾਨਾ ਪੁਲਸ ਸਟੇਸ਼ਨ ਨੇ ਸਥਾਨਕ ਅਹਿਮਦੀਆ ਭਾਈਚਾਰੇ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info