ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Sunday, September 13, 2026
Home » ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ ਫਰਾਂਸਿਸ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ ਫਰਾਂਸਿਸ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

by Raabta News
0 comments

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ – “ਕੈਥੋਲਿਕ ਚਰਚ ਦੇ 266ਵੇਂ ਪੋਪ ਫਰਾਂਸਿਸ ਜੋ ਆਪਣੇ 88 ਸਾਲ ਦਾ ਸਮਾਂ ਗੁਜਾਰ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਦੇ ਚਲੇ ਜਾਣ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 13 ਸਾਲ ਦੀ ਇਸ ਵੱਡੀ ਧਾਰਮਿਕ ਉੱਚ ਪਦਵੀ ਉਤੇ ਬੈਠਕੇ ਸਮੁੱਚੇ ਸੰਸਾਰ ਵਿਚ ਮਨੁੱਖਤਾ ਤੇ ਇਨਸਾਨੀਅਤ ਦੇ ਪੱਖ ਵਿਚ ਵੱਡੇ ਉਦਮ ਕੀਤੇ ।

ਸਮੁੱਚੀਆ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਵਿਚ ਸਾਂਝੀਵਾਲਤਾ ਨੂੰ ਪ੍ਰਫੁੱਲਿਤ ਕਰਨ ਵਿਚ ਅਤੇ ਵੱਖ-ਵੱਖ ਮੁਲਕਾਂ ਵਿਚ ਵੱਧ ਰਹੇ ਵੈਰ ਵਿਰੋਧ ਨੂੰ ਆਪਣੇ ਖਿਆਲਾਤਾਂ ਤੇ ਸੰਦੇਸ਼ਾਂ ਰਾਹੀ ਘਟਾਉਣ ਦੇ ਵੀ ਉਦਮ ਕੀਤੇ । ਉਹ ਬਹੁਤ ਹੀ ਨੇਕ ਤੇ ਧਰਮੀ ਆਤਮਾ ਦੇ ਮਾਲਕ ਸਨ । ਜਿਨ੍ਹਾਂ ਨੇ ਇਸ ਉੱਚ ਪਦਵੀ ਤੇ ਬੈਠਕੇ ਆਪਣੇ ਫਰਜਾਂ ਦੀ ਬਾਖੂਬੀ ਪੂਰਤੀ ਕਰਦੇ ਰਹੇ ਹਨ। ਉਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਵੱਖ-ਵੱਖ ਮੁਲਕਾਂ ਵਿਚ ਵੱਸਣ ਵਾਲੀ ਇਸਾਈ ਕੌਮ ਨੂੰ ਹੀ ਅਸਹਿ ਤੇ ਅਕਹਿ ਘਾਟਾ ਨਹੀ ਪਿਆ ਬਲਕਿ ਸਮੁੱਚੇ ਸੰਸਾਰ ਵਿਚ ਵਿਚਰਣ ਵਾਲੇ ਲੋੜਵੰਦਾਂ, ਬੇਸਹਾਰਿਆ, ਯਤੀਮਾ, ਵਿਧਵਾਵਾਂ ਅਤੇ ਇਨਸਾਨੀਅਤ ਨੂੰ ਵੱਡਾ ਘਾਟਾ ਪਿਆ ਹੈ ।

ਜਿਥੇ ਸਾਨੂੰ ਉਨ੍ਹਾਂ ਦੇ ਚਲੇ ਜਾਣ ਦਾ ਸਦਮਾ ਪਹੁੰਚਿਆ ਹੈ ਉਥੇ ਅਸੀ ਉਨ੍ਹਾਂ ਦੀ ਨੇਕ ਤੇ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਰਦਾਸ ਵੀ ਕਰਦੇ ਹਾਂ ਅਤੇ ਇਹ ਵੀ ਅਰਜੋਈ ਕਰਦੇ ਹਾਂ ਕਿ ਸਮੁੱਚੀ ਇਸਾਈ ਕੌਮ ਤੇ ਇਨਸਾਨੀਅਤ ਨੂੰ ਇਸ ਦੁੱਖ ਦੀ ਘੜੀ ਵਿਚ ਇਸ ਦੁੱਖ ਨੂੰ ਸਹਿਣ ਕਰਨ ਅਤੇ ਉਸਦੇ ਭਾਣੇ ਵਿਚ ਰਹਿਣ ਦੀ ਸਕਤੀ ਦੀ ਬਖਸਿਸ ਕਰਨ । ਅਸੀ ਇਕ ਵਾਰੀ ਫਿਰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ।”

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info