ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਪਾਕਿਸਤਾਨੀ ਰੇਂਜਰਸ ਨੇ ਫੜਿਆ ਗਲਤੀ ਨਾਲ ਜ਼ੀਰੋ ਲਾਈਨ ਪਾਰ ਗਿਆ ਬੀ ਐਸ ਐਫ ਜਵਾਨ

ਪਾਕਿਸਤਾਨੀ ਰੇਂਜਰਸ ਨੇ ਫੜਿਆ ਗਲਤੀ ਨਾਲ ਜ਼ੀਰੋ ਲਾਈਨ ਪਾਰ ਗਿਆ ਬੀ ਐਸ ਐਫ ਜਵਾਨ

by Raabta News
0 comments

ਫਿਰੋਜ਼ਪੁਰ , 24 ਅਪ੍ਰੈਲ – ਭਾਰਤ-ਪਾਕਿਸਤਾਨ ਸਰਹੱਦ ‘ਤੇ ਮੌਜੂਦ ਇਕ ਭਾਰਤੀ ਸਰਹੱਦ ਸੁਰੱਖਿਆ ਫੋਰਸ (ਬੀ ਐਸ ਐਫ) ਦਾ ਜਵਾਨ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ‘ਚ ਚੱਲਾ ਗਿਆ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਨੇ ਉਸ ਨੂੰ ਫੜ ਲਿਆ ਅਤੇ ਹਿਰਾਸਤ ‘ਚ ਲੈ ਲਿਆ। ਦਰਅਸਲ ਜਵਾਨ ਵਲੋਂ ਗਲਤੀ ਨਾਲ ਪੰਜਾਬ ਦੇ ਫਿਰੋਜ਼ਪੁਰ ਦੀ ਸਰਹੱਦ ਪਾਰ ਕਰਨ ਜਾਣ ਮਗਰੋਂ ਪਾਕਿਸਤਾਨੀ ਰੇਂਜਰਸ ਨੇ ਹਿਰਾਸਤ ਵਿਚ ਲੈ ਲਿਆ।

182ਵੀਂ ਬਟਾਲੀਅਨ ਦੇ ਕਾਂਸਟੇਬਲ ਪੀ. ਕੇ. ਸਿੰਘ ਨੂੰ ਬੁੱਧਵਾਰ ਨੂੰ ਫਿਰੋਜ਼ਪੁਰ ਸਰਹੱਦ ਪਾਰ ਤੋਂ ਪਾਕਿਸਤਾਨ ਰੇਂਜਰਸ ਨੇ ਹਿਰਾਸਤ ‘ਚ ਲੈ ਲਿਆ। ਅਧਿਕਾਰੀ ਨੇ ਕਿਹਾ ਕਿ ਸਿਪਾਹੀ ਵਰਦੀ ਵਿਚ ਸੀ ਅਤੇ ਉਸ ਕੋਲ ਇਕ ਸਰਵਿਸ ਰਾਈਫਲ ਵੀ ਸੀ।ਉਸ ਨੇ ਕਿਹਾ ਕਿ ਬੀ ਐਸ ਐਫ ਜਵਾਨ ਕਿਸਾਨਾਂ ਨਾਲ ਸੀ ਅਤੇ ਉਹ ਛਾਂ ਵਿਚ ਆਰਾਮ ਕਰਨ ਲਈ ਅੱਗੇ ਵਧਿਆ, ਜਿਸ ਤੋਂ ਬਾਅਦ ਉਸ ਨੂੰ ਪਾਕਿਸਤਾਨੀ ਰੇਂਜਰਸ ਨੇ ਫੜ ਲਿਆ।

ਮੀਡੀਆ ਰਿਪੋਰਟ ਮੁਤਾਬਕ ਬੀ ਐਸ ਐਫ ਜਵਾਨ ਉਸ ਦਿਨ ਕਿਸਾਨਾਂ ਦੀ ਨਿਗਰਾਨੀ ਕਰ ਰਹੇ ਸਨ, ਜੋ ਸਰਹੱਦ ਨੇੜੇ ਕੰਟੀਲੀ ਤਾਰ ਦੇ ਦੂਜੇ ਪਾਸੇ ਫ਼ਸਲ ਕੱਟ ਰਹੇ ਸਨ। ਭਸ਼ਢ ਜਵਾਨ ਆਮ ਤੌਰ ‘ਤੇ ਕਿਸਾਨਾਂ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਨੂੰ ‘ਗਾਰਡ’ ਕਿਹਾ ਜਾਂਦਾ ਹੈ। ਕੰਟੀਲੀ ਤਾਰ ਜ਼ੀਰੋ ਲਾਈਨ ਤੋਂ ਪਹਿਲਾਂ ਲੱਗੀ ਹੁੰਦੀ ਹੈ, ਜਦਕਿ ਜ਼ੀਰੋ ਲਾਈਨ ‘ਤੇ ਸਿਰਫ ਪਿੱਲਰ ਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਨਿਗਰਾਨੀ ਦੌਰਾਨ ਜਵਾਨ ਗਰਮੀ ਕਾਰਨ ਇਕ ਦਰੱਖ਼ਤ ਦੀ ਛਾਂ ਹੇਠਾਂ ਬੈਠਣ ਲਈ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਚੱਲਾ ਗਿਆ, ਜਿੱਥੇ ਪਾਕਿਸਤਾਨ ਰੇਂਜਰਸ ਨੇ ਉਨ੍ਹਾਂ ਨੂੰ ਵੇਖ ਲਿਆ ਅਤੇ ਤੁਰੰਤ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।

ਪਾਕਿਸਤਾਨੀ ਰੇਂਜਰਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਦਾ ਹਥਿਆਰ ਵੀ ਕਬਜ਼ੇ ਵਿਚ ਲੈ ਲਿਆ।ਬੀ ਐਸ ਐਫ ਅਧਿਕਾਰੀ ਇਸ ਘਟਨਾ ਮਗਰੋਂ ਤੁਰੰਤ ਸਰਹੱਦ ‘ਤੇ ਪਹੁੰਚੇ ਅਤੇ ਜਵਾਨ ਨੂੰ ਛੁਡਵਾਉਣ ਲਈ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਦੀ ਪ੍ਰਕਿਿਰਆ ਸ਼ੁਰੂ ਕੀਤੀ। ਇਹ ਮੀਟਿੰਗ ਦੇਰ ਰਾਤ ਤੱਕ ਜਾਰੀ ਰਹੀ।ਬੀ ਐਸ ਐਫ ਵਲੋਂ ਫ਼ਿਲਹਾਲ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦਰਮਿਆਨ ਬੀ ਐਸ ਐਫ ਜਵਾਨ ਦਾ ਗਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੀ ਸਰਹੱਦ ਵਿਚ ਚਲੇ ਜਾਣ ਦੀ ਘਟਨਾ ਤੋਂ ਸਰਕਾਰ ਚਿੰਤਤ ਹੈ।

ਸਰਹੱਦ ‘ਤੇ ਸਥਿਤੀ ਹੁਣ ਤਣਾਅਪੂਰਨ ਬਣੀ ਹੋਈ ਹੈ। ਭਸ਼ਢ ਅਧਿਕਾਰੀ ਜਵਾਨ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਪਾਕਿਸਤਾਨ ਰੇਂਜਰਸ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦ ‘ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦੇ ਹੋਏ, ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info