ਅੰਮ੍ਰਿਤਸਰ, 11 ਮਈ – ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਅਤੇ ਪੰਜਾਬ ਪੁਲਸ ਦੀ ਟੀਮ ਨੇ ਇਕ ਵਾਰ ਫਿਰ ਸਾਂਝਾ ਆਪ੍ਰੇਸ਼ਨ ਕਰ ਕੇ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਂਝੀ ਟੀਮ ਨੇ ਸਰਹੱਦੀ ਪਿੰਡ ਸ਼ੇਖ ਭੱਟੀ ਦੇ ਇਲਾਕੇ ’ਚ ਵੱਡੀ ਮਾਤਰਾ ਵਿਚ ਹਥਿਆਰ ਜ਼ਬਤ ਕੀਤੇ ਹਨ, ਜਿਸ ’ਚ 2.7 ਕਿਲੋਗ੍ਰਾਮ ਹਾਈ ਵਿਸਫੋਟਕ, 2 ਹੈਂਡ ਗ੍ਰਨੇਡ, 2 ਪਿਸਤੌਲ, ਚਾਰ ਮੈਗਜ਼ੀਨ, 30 ਕਾਰਤੂਸ ਅਤੇ 2 ਡੈਟੋਨੇਟਰ ਆਈ. ਈ. ਡੀ. ਦੇ ਨਾਲ-ਨਾਲ ਜ਼ਬਤ ਕੀਤੇ ਗਏ ਹਨ।
ਇਹ ਖੇਪ ਵੀ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਸੀ। ਫਿਲਹਾਲ ਇਸ ਮਾਮਲੇ ’ਚ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਵਿਸਫੋਟਕ ਸਮੱਗਰੀ ਕਿਸਨੇ ਆਰਡਰ ਕੀਤੀ ਸੀ ਅਤੇ ਕਿਸਨੇ ਭੇਜੀ ਸੀ।