ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਸੈਂਸਰ ਬੋਰਡ ਵੱਲੋਂ ਲਘੂ ਫ਼ਿਲਮ “ਸ਼ਹਾਦਤ” ਪਾਸ ਕਰਨ ਤੋਂ ਨਾਂਹ

ਸੈਂਸਰ ਬੋਰਡ ਵੱਲੋਂ ਲਘੂ ਫ਼ਿਲਮ “ਸ਼ਹਾਦਤ” ਪਾਸ ਕਰਨ ਤੋਂ ਨਾਂਹ

by Raabta News
0 comments

ਚੰਡੀਗੜ੍ਹ/, 14 ਮਈ (ਸੁਰੇਸ਼ ਸ਼ਰਮਾ) – ਖਾੜਕੂ ਲਹਿਰ ਉੱਤੇ ਬਣੀ ਸ਼ਾਰਟ ਫਿਲਮ “ਸ਼ਹਾਦਤ” ਨੂੰ ਪਾਸ ਕਰਨ ਤੋਂ ਭਾਰਤੀ ਸੈਂਸਰ ਬੋਰਡ ਨੇ ਇਨਕਾਰ ਕਰ ਦਿੱਤਾ ਹੈ। ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਹੈ ਕਿ ਸੈਂਸਰ ਬੋਰਡ ਨੇ ਫਿਲਮ ਦਾ ਨਾਂਅ ਬਦਲਣ ਲਈ ਕਿਹਾ ਹੈ ਅਤੇ ਫ਼ਿਲਮ ਵਿੱਚ ਦਸ ਦੇ ਕਰੀਬ ਕੱਟ ਲਗਾ ਦਿੱਤੇ ਹਨ। ਅਮਰਦੀਪ ਸਿੰਘ ਗਿੱਲ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੁੱਲ ਚਾਲੀ ਮਿੰਟ ਦੀ ਸ਼ਾਰਟ ਫਿਲਮ ‘ਚ ਐਨੇ ਕੱਟ ਲਾਉਣ ਨਾਲ ਫਿਲਮ ਵਿੱਚ ਬਾਕੀ ਕੁਝ ਨਹੀਂ ਬਚਦਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਫਿਲਮ ਦਾ ਨਾਂ ਬਹੁਤ ਮਾਅਨੇ ਰੱਖਦਾ ਹੈ ਪਰ ਸੈਂਸਰ ਬੋਰਡ ਨੂੰ “ਸ਼ਹਾਦਤ” ਨਾਮ ਤੋਂ ਵੀ ਇਤਰਾਜ਼ ਹੈ।ਬੋਰਡ ਅਨੁਸਾਰ ਪੰਜਾਬ ਦੇ ਹੱਕਾਂ ਲਈ ਲੜਦੇ ਖਾੜਕੂਆਂ ਦੀ ਮੌਤ ਨੂੰ “ਸ਼ਹਾਦਤ” ਨਹੀਂ ਕਿਹਾ ਜਾ ਸਕਦਾ। ਅਮਰਦੀਪ ਸਿੰਘ ਗਿੱਲ ਨੇ ਇਹ ਸਾਰੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਸਾਂਝੀ ਕਰ ਕੇ ਦਿੱਤੀ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info