50
ਫਰਿਮੋਂਟ, 15 ਮਾਰਚ ( ਬਿਊਰੋ): ਅਮਰੀਕਾ ਦੇ ਬੇ-ਏਰੀਆ ਵਿਚੋਂ ਇਕ ਪੰਜਾਬੀ ਨੌਜਵਾਨ ਦੇ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦੀ ਖ਼ਬਰ ਹੈ।ਫਰੀਮੌਂਟ ਸਿਟੀ ਵਿਚ ਰਹਿੰਦੇ 28 ਸਾਲਾ ਪ੍ਰਿਤਪਾਲ ਸਿੰਘ ਦੇ ਲਾਪਤਾ ਹੋਣ ਦੇ ਵੇਰਵੇ ਤੇ ਫੋਟੋ ਸਥਾਨਕ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਹਨ।ਪ੍ਰਿਤਪਾਲ ਸਿੰਘ ਨੂੰ ਆਖਰੀ ਵਾਰ 8 ਮਾਰਚ ਨੂੰ ਸ਼ਹਿਰ ਦੇ ਇੱਕ ਸਟੋਰ ਚ ਦੇਖਿਆ ਗਿਆ ਪਰ ਮੁੜ ਉਹ ਘਰ ਨਹੀਂ ਪਹੁੰਚਿਆ।
ਫਰੀਮੌਂਟ ਪੁਲਿਸ ਵਿਭਾਗ ਨੇ ਲਾਪਤਾ ਨੌਜਵਾਨ ਬਾਬਤ ਕੋਈ ਵੀ ਜਾਣਕਾਰੀ ਦੇਣ ਲਈ ਫੋਨ ਨੰਬਰ ਜਾਰੀ ਕਰ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।