ਪੁਏਬਲੋ (ਅਮਰੀਕਾ), 25 ਮਾਰਚ : ਅਮਰੀਕਾ ਦੇ ਕੋਲੋਰਾਡੋ ਦੀ ਇਕ ਔਰਤ ਦੇ ਕੁਝ ਪਾਲਤੂ ਕੁੱਤਿਆਂ ਦੁਆਰਾ ਉਸਦੀ 76 ਸਾਲਾ ਮਾਂ ‘ਤੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ ਗਈ, ਜਿਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਏਬਲੋ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਅਨੁਸਾਰ 47 ਸਾਲਾ ਜੈਸਿਕਾ ਹਾਫ ਨੂੰ ਫਰਵਰੀ ਵਿਚ ਹੋਈ ਉਸਦੀ ਮਾਂ ਲਾਵੋਨ ਹਾਫ ਦੀ ਮੌਤ ਦੇ ਸਬੰਧ ਵਿਚ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਲੈਵੋਨ ਡਿਮੈਂਸ਼ੀਆ ਤੋਂ ਪੀੜਤ ਸੀ ਅਤੇ ਉਸਨੂੰ 24 ਘੰਟੇ ਦੇਖਭਾਲ ਦੀ ਲੋੜ ਸੀ। ਡਿਮੈਂਸ਼ੀਆ ਇਕ ਮਾਨਸਿਕ ਬਿਮਾਰੀ ਹੈ ਜਿਸ ਵਿਚ ਯਾਦਦਾਸ਼ਤ ਅਤੇ ਸੋਚਣ ਦੀ ਸਮਰਥਾ ਕਮਜ਼ੋਰ ਹੋ ਜਾਂਦੀ ਹੈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਜੈਸਿਕਾ ਹਾਫ 3 ਫਰਵਰੀ ਨੂੰ ਆਪਣੀ ਮਾਂ ਨੂੰ ਕੋਲੋਰਾਡੋ ਸਿਟੀ ਦੇ ਘਰ ਵਿਚ ਇਕੱਲੀ ਛੱਡ ਕੇ ਬਾਹਰ ਗਈ ਸੀ। ਉਸ ਦਿਨ ਬਾਅਦ ਵਿਚ ਪੁਲਿਸ ਅਧਿਕਾਰੀਆਂ ਨੇ ਲੈਵੋਨ ਹਾਫ ਨੂੰ ਉਸਦੇ ਘਰ ਵਿਚ ਬੇਹੋਸ਼ ਪਾਇਆ ਅਤੇ ਉਸਦੇ ਆਲੇ-ਦੁਆਲੇ ਕਈ ਕੁੱਤੇ ਘੁੰਮ ਰਹੇ ਸਨ।
ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਆਸਤ ਵਿਚ ਆਈ ‘ਆਪ’: ਅਰਵਿੰਦ ਕੇਜਰੀਵਾਲ
ਜੈਸਿਕਾ ਹਾਫ ਦੇ ਘਰ ਅਤੇ ਇਕ ਹੋਰ ਜਾਇਦਾਦ ਦੀ ਤਲਾਸ਼ੀ ਲੈਣ ‘ਤੇ ਕੁੱਲ 54 ਕੁੱਤੇ ਮਿਲੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਬਿਮਾਰ ਸਨ ਅਤੇ ਬਹੁਤ ਹੀ ਮਾੜੀ ਹਾਲਤ ਵਿਚ ਸਨ। ਪਸ਼ੂ ਕੰਟਰੋਲ ਵਿਭਾਗ ਨੇ ਕੁੱਤਿਆਂ ਅਤੇ ਪੰਛੀਆਂ ਨੂੰ ਗੰਦੇ ਹਾਲਾਤ ਵਿਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜੈਸਿਕਾ ਹਾਫ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਹੋਵੇਗੀ। ਅਦਾਲਤੀ ਰਿਕਾਰਡਾਂ ਅਨੁਸਾਰ, ਸਰਕਾਰੀ ਵਕੀਲਾਂ ਨੇ ਅਜੇ ਤੱਕ ਉਸ ਵਿਰੁੱਧ ਰਸਮੀ ਤੌਰ ‘ਤੇ ਦੋਸ਼ ਦਾਇਰ ਨਹੀਂ ਕੀਤੇ ਹਨ।