ਨਵੀਂ ਦਿੱਲੀ , 25 ਮਾਰਚ – ਦਿੱਲੀ ਦੀ ਮੁਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਜੋ ਕਿ ਪਿਛਲੇ ਵਿੱਤੀ ਸਾਲ 2024-25 ਦੇ ਬਜਟ ਦੀ ਤੁਲਨਾ ‘ਚ 31।5 ਫ਼ੀਸਦੀ ਵੱਧ ਹੈ। ਰੇਖਾ ਗੁਪਤਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਸਮਰਥਾ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਬਜਟ ਵਿਚ ਬਿਜਲੀ, ਸੜਕ, ਪਾਣੀ ਅਤੇ ਸੰਪਰਕ ਸਮੇਤ 10 ਪ੍ਰਮੁਖ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਬਜਟ ‘ਚ ਮਹਿਲਾ ਸਮਰਿਧੀ ਯੋਜਨਾ ਲਈ 5100 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਸ ਜ਼ਰੀਏ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ।
ਪਾਲਤੂ ਕੁੱਤਿਆਂ ਨੇ ਬਜ਼ੁਰਗ ‘ਤੇ ਕੀਤਾ ਹਮਲਾ, ਮੌਤ
ਰੇਖਾ ਗੁਪਤਾ ਨੇ ਕਿਹਾ ਕਿ ਮਾਤ੍ਰਿਤਵ ਵੰਦਨ ਪ੍ਰਾਜੈਕਟ ਲਈ 210 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21,000 ਰੁਪਏ ਦੀ ਇਕਮੁਸ਼ਤ ਰਾਸ਼ੀ ਦਿਤੀ ਜਾਵੇਗੀ। ਔਰਤਾਂ ਦੀ ਸੁਰਖਿਆ ਲਈ ਦਿੱਲੀ ਵਿਚ 50,000 ਸੀਸੀਟੀਵੀ ਕੈਮਰੇ ਲਗਾਏ ਜਾਣਗੇ। 10ਵੀਂ ਜਮਾਤ ਪਾਸ ਕਰਨ ਵਾਲੇ 1,200 ਵਿਿਦਆਰਥੀਆਂ ਨੂੰ ਮੁਫ਼ਤ ਲੈਪਟਾਪ ਦੇਵੇਗੀ, ਵਿੱਤ ਸਾਲ 2025-26 ਦੇ ਬਜਟ ‘ਚ ਇਸ ਲਈ 750 ਕਰੋੜ ਰੁਪਏ ਅਲਾਟ ਕੀਤੇ ਗਏ।
ਯਮੁਨਾ ਅਤੇ ਸੀਵਰੇਜ ਦੀ ਸਫਾਈ ਲਈ 9 ਹਜ਼ਾਰ ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। ਦਿੱਲੀ -ਐਨ ਸੀ ਆਰ ‘ਚ ਬਿਹਤਰ ਟਰਾਂਸਪੋਰਟ ਸੰਪਰਕ ਲਈ 1,000 ਕਰੋੜ ਰੁਪਏ ਦਾ ਪ੍ਰਸਤਾਵ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਈ 2,144 ਕਰੋੜ ਰੁਪਏ ਅਲਾਟ ਕੀਤੇ ਗਏ। ਇਸ ਤਹਿਤ ਦਿZਲੀ ਵਿਚ ਪਾਤਰ ਲੋਕਾਂ ਨੂੰ 10 ਲੱਖ ਰੁਪਏ ਦਾ ਹੈਲਥ ਬੀਮਾ ਕਵਰੇਜ ਮਿਲੇਗਾ। ਬਜਟ ਵਿਚ ਪੀਐਮ ਆਵਾਸ ਯੋਜਨਾ ਲਈ 20 ਕਰੋੜ ਰੁਪਏ ਅਲਾਟ ਕੀਤੇ ਗਏ।
ਇਜ਼ਰਾਈਲ ਨੇ ਗਾਜ਼ਾ ‘ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੇ ਮਾਰੇ ਜਾਣ ਦੀ ਖਬਰ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ 100 ਥਾਵਾਂ ‘ਤੇ ਅਟਲ ਕੰਟੀਨ ਖੋਲ੍ਹੇਗੀ, ਜਿਸ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ‘ਚ ਬੁਨਿਆਦੀ ਢਾਂਚੇ ਲਈ ਸਰਕਾਰ ਵਲੋਂ 1 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਮੁਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਬੁਨਿਆਂਦੀ ਢਾਂਚੇ ਨੂੰ ਸਾਡੀ ਸਰਕਾਰ ਮਜ਼ਬੂਤ ਕਰੇਗੀ, ਤੇਜ਼ ਵਿਕਾਸ ਦੀ ਰਫ਼ਤਰਾ ਯਕੀਨੀ ਕਰੇਗੀ। ਉਨ੍ਹਾਂ ਕਿਹਾ ਕਿ 28,000 ਕਰੋੜ ਰੁਪਏ ਦੇ ਪੂੰਜੀਗਤ ਖ਼ਰਚ ਨਾਲ ਦਿੱਲੀ ਵਿਚ ਸੜਕਾਂ, ਪੁਲ, ਜਲ ਨਿਕਾਸੀ, ਟਰਾਂਸਪੋਰਟ ਅਤੇ ਹੋਰ ਜਨਤਕ ਸੇਵਾਵਾਂ ਵਿਚ ਸੁਧਾਰ ਕਰੇਗੀ। ਇਹ ਬਜਟ ਦਿੱਲੀ ਨੂੰ ਸਮਾਰਟ ਅਤੇ ਆਧੁਨਿਕ ਸ਼ਹਿਰ ਵਿਚ ਬਦਲਣ ਦੀ ਦਿਸ਼ਾ ਵਿਚ ਮਜ਼ਬੂਤ ਕਦਮ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੀ ਵਾਰ ਦਿੱਲੀ ਦੇ ਇਤਿਹਾਸ ਵਿਚ ਅਜਿਹਾ ਹੋਇਆ ਹੈ ਕਿ 2024-25 ਵਿਚ ਬਜਟ ਘਟਿਆ। ਇਸ ਵਾਰ ਦਿੱਲੀ ਸਰਕਾਰ ਦਾ ਬਜਟ ਇਕ ਲੱਖ ਕਰੋੜ ਦਾ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 31।5 ਫ਼ੀਸਦੀ ਵੱਧ ਹੈ।