ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਇਜ਼ਰਾਈਲ ਨੇ ਗਾਜ਼ਾ ‘ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੇ ਮਾਰੇ ਜਾਣ ਦੀ ਖਬਰ

ਇਜ਼ਰਾਈਲ ਨੇ ਗਾਜ਼ਾ ‘ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੇ ਮਾਰੇ ਜਾਣ ਦੀ ਖਬਰ

by Raabta News
0 comments

ਗਾਜਾ, 23 ਮਾਰਚ : ਇਜ਼ਰਾਇਲੀ ਫੌਜ ਵਲੋਂ ਹਾਲ ਹੀ ‘ਚ ਗਾਜਾ ‘ਤੇ ਹਮਲਾ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਹਮਲੇ ‘ਚ ਓਸਾਮਾ ਤਾਬਾਸ਼ ਨਾਂ ਦਾ ਹਮਾਸ ਨੇਤਾ ਮਾਰਿਆ ਗਿਆ ਸੀ, ਜਦਕਿ ਐਤਵਾਰ ਸਵੇਰੇ ਇਕ ਵਾਰ ਫਿਰ ਇਜ਼ਰਾਈਲ ਨੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ‘ਚ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ‘ਚ ਇਜ਼ਰਾਇਲੀ ਹਵਾਈ ਹਮਲੇ ‘ਚ ਮਾਰਿਆ ਗਿਆ। ਖਾਨ ਯੂਨਿਸ ਦੇ ਅਲ-ਬਰਦਾਵੀਲ ਨੂੰ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ, ਜਿਥੇ ਉਹ ਕਥਿਤ ਤੌਰ ‘ਤੇ ਆਪਣੀ ਪਤਨੀ ਸਮੇਤ ਮਾਰਿਆ ਗਿਆ ਸੀ।

ਉਜਾੜੇ ਦੇ ਸ਼ਿਕਾਰ ਲੋਕਾਂ ਨੂੰ ਮਿਲਣ ਮਣੀਪੁਰ ਪਹੁੰਚੀ ਸੁਪਰੀਮ ਕੋਰਟ ਦੇ ਜੱਜਾਂ ਦੀ ਟੀਮ

ਮੰਗਲਵਾਰ ਨੂੰ ਇਜ਼ਰਾਈਲ ਨੇ ਗਾਜ਼ਾ ‘ਤੇ ਵੱਡੇ ਹਮਲੇ ਮੁੜ ਸ਼ੁਰੂ ਕਰ ਦਿੱਤੇ , ਹਮਾਸ ‘ਤੇ 19 ਜਨਵਰੀ ਨੂੰ ਲਾਗੂ ਹੋਏ ਜੰਗਬੰਦੀ ਸਮਝੌਤੇ ਨੂੰ ਛਡਣ ਦਾ ਦੋਸ਼ ਲਗਾਉਂਦੇ ਹੋਏ। ਨਵੇਂ ਹਮਲੇ ਨਾਲ ਖੇਤਰ ਵਿਚ ਲਗਭਗ ਦੋ ਮਹੀਨਿਆਂ ਤੋਂ ਚਲੀ ਸ਼ਾਂਤੀ ਸਮਝੌਤਾ ਖਤਮ ਹੋ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਯੁੱਧ ਦਾ ਮੁੱਖ ਉਦੇਸ਼ ਹਮਾਸ ਨੂੰ ਇਕ ਫੌਜੀ ਤਾਕਤ ਵਜੋਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਹਮਲਿਆਂ ਦਾ ਉਦੇਸ਼ ਬੰਧਕਾਂ ਨੂੰ ਰਿਹਾਅ ਕਰਵਾਉਣ ਲਈ ਦਬਾਅ ਬਣਾਉਣਾ ਸੀ।

ਮੰਗਲਵਾਰ ਦੇ ਇਜ਼ਰਾਇਲੀ ਹਮਲਿਆਂ ‘ਚ ਹਮਾਸ ਦੇ ਕਈ ਉਚ ਅਧਿਕਾਰੀ ਵੀ ਮਾਰੇ ਗਏ। ਇਨ੍ਹਾਂ ਵਿੱਚ ਹਮਾਸ ਦੀ ਡੀ ਫੈਕਟੋ ਸਰਕਾਰ ਦੇ ਮੁਖੀ ਐਸਾਮ ਅਦਲਿਸ ਅਤੇ ਅੰਦਰੂਨੀ ਸੁਰਖਿਆ ਮੁਖੀ ਮਹਿਮੂਦ ਅਬੂ ਵਤਫਾ ਸ਼ਾਮਲ ਸਨ। ਹਮਾਸ ਦੇ ਕਈ ਹੋਰ ਅਧਿਕਾਰੀ ਵੀ ਹਮਲਿਆਂ ਵਿਚ ਮਾਰੇ ਗਏ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਕਲੇ ਮੰਗਲਵਾਰ ਨੂੰ ਘਟੋ-ਘਟ 400 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ। ਵਧਦੀਆਂ ਮੌਤਾਂ ਨੇ ਗਾਜ਼ਾ ਵਿਚ ਮਨੁZਖਤਾਵਾਦੀ ਸਥਿਤੀ ਨੂੰ ਲੈ ਕੇ ਅੰਤਰਰਾਸ਼ਟਰੀ ਚਿੰਤਾਵਾਂ ਨੂੰ ਵਧਾ ਦਿਤਾ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info