31

ਕੋਲੰਬੋ, 9 ਮਈ – ਸ਼੍ਰੀਲੰਕਾ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼੍ਰੀਲੰਕਾਈ ਹਵਾਈ ਸੈਨਾ ਦਾ ਇਕ ਹੈਲੀਕਾਪਟਰ ਬੈਲ 212 ਮਾਦਰੂ ਓਇਆ ਨਦੀ ‘ਚ ਕ੍ਰੈਸ਼ ਹੋ ਗਿਆ, ਜਿਸ ਕਾਰਨ 6 ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹਵਾਈ ਸੈਨਾ ਦੇ ਪਾਸਿੰਗ ਆਊਟ ਸਮਾਰੋਹ ਦੌਰਾਨ ਆਯੋਜਿਤ ਕੀਤੇ ਗਏ ਇਕ ਪ੍ਰਦਰਸ਼ਨ ਦੌਰਾਨ ਹੋਇਆ।
ਹਾਦਸੇ ਸਮੇਂ ਹੈਲੀਕਾਪਟਰ ‘ਚ 2 ਪਾਇਲਟਾਂ ਸਣੇ ਕੁੱਲ 12 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਲੋਕਾਂ ਦੀ ਕ੍ਰੈਸ਼ ਦੌਰਾਨ ਮੌਤ ਹੋ ਗਈ, ਜਦਕਿ ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।