ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Sunday, September 13, 2026
Home » ਪਾਕਿਸਤਾਨ ‘ਚ ਗੋਲੀਬਾਰੀ ਦੌਰਾਨ ਇੱਕ ਮੌਲਵੀ ਦੀ ਮੌਤ

ਪਾਕਿਸਤਾਨ ‘ਚ ਗੋਲੀਬਾਰੀ ਦੌਰਾਨ ਇੱਕ ਮੌਲਵੀ ਦੀ ਮੌਤ

by Raabta News
0 comments

ਪੇਸ਼ਾਵਰ, 13 ਅਪ੍ਰੈਲ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਗੋਲੀਬਾਰੀ ਵਿੱਚ ਜ਼ਖਮੀ ਹੋਏ ਇੱਕ ਮੌਲਵੀ ਦੀ ਐਤਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ 7 ਅਪ੍ਰੈਲ ਨੂੰ ਪੇਸ਼ਾਵਰ ਦੇ ਪਿਸ਼ਤਖਾਰਾ ਇਲਾਕੇ ਵਿੱਚ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਮੌਲਾਨਾ ਸ਼ਾਹਿਦ ਅਤੇ ਕਾਰੀ ਏਜਾਜ਼ ਆਬਿਦ ‘ਤੇ ਹਮਲਾ ਕੀਤਾ ਸੀ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ ਸਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਹਿਲ-ਸੁੰਨਤ ਵਾਲ-ਜਮਾਤ ਦੇ ਆਗੂ ਅਤੇ ਅੰਤਰਰਾਸ਼ਟਰੀ ਖਤਮ-ਏ-ਨਬੂਵਤ ਅੰਦੋਲਨ ਦੇ ਮੁਖੀ ਆਬਿਦ ਦੀ ਉਸੇ ਦਿਨ ਮੌਤ ਹੋ ਗਈ ਜਦੋਂਕਿ ਸ਼ਾਹਿਦ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਸੀ ਪਰ ਐਤਵਾਰ ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ) ਵਿੱਚ ਅੱਤਵਾਦ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਇੱਕ ਵੱਡੀ ਮੁਹਿੰਮ ਚਲਾਈ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info