ਜੰਮੂ, 10 ਮਈ – ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਹੋਰ ਤੇਜ਼ ਹੋ ਗਿਆ ਹੈ। ਤੁਰਕੀ ਅਤੇ ਹੋਰ ਦੇਸ਼ਾਂ ਦੇ ਹਥਿਆਰਾਂ ‘ਤੇ ਭਰੋਸਾ ਕਰਦੇ ਹੋਏ, ਪਾਕਿਸਤਾਨ ਨੇ ਲਗਾਤਾਰ ਦੂਜੇ ਦਿਨ ਭਾਰਤ ਦੇ 20 ਤੋਂ ਵੱਧ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ, ਪਰ ਭਾਰਤ ਨੇ ਉਸਦੇ ਸਾਰੇ ਡਰੋਨ ਤਬਾਹ ਕਰ ਦਿੱਤੇ। ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਭਾਰਤੀ ਫੌਜ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਰਹੀ ਹੈ।
ਪਾਕਿਸਤਾਨੀ ਮੀਡੀਆ ਅਨੁਸਾਰ, ਭਾਰਤ ਨੇ ਇਸਲਾਮਾਬਾਦ ਸਮੇਤ ਆਪਣੇ ਕਈ ਫੌਜੀ ਠਿਕਾਣਿਆਂ ‘ਤੇ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ ਪਾਕਿਸਤਾਨ ਦੇ 3 ਵੱਡੇ ਸ਼ਹਿਰਾਂ ਵਿੱਚ ਹਮਲਾ ਕੀਤਾ। ਰਾਵਲਪਿੰਡੀ ਦੇ ਨੂਰਖਾਨ ਏਅਰ ਬੇਸ, ਚਕਵਾਲ ਦੇ ਮੁਰੀਦ ਏਅਰ ਬੇਸ ਅਤੇ ਸ਼ੋਰਕੋਟ ਏਅਰ ਬੇਸ ‘ਤੇ ਮਿਜ਼ਾਇਲ ਹਮਲਾ ਕਰ ਤਬਾਹ ਕਰ ਦਿੱਤਾ ਹੈ। ਭਾਰਤ ਦੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਸਾਰੇ ਏਅਰਸਪੇਸ ਬੰਦ ਕਰ ਦਿੱਤੇ ਹਨ।
ਫਿਰੋਜ਼ਪੁਰ ਦੇ ਘਰ ‘ਤੇ ਡਰੋਨ ਡਿੱਗਣ ਕਾਰਨ ਤਿੰਨ ਜਖਮੀ
ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਨੇ ਆਪਣੇ ਲੜਾਕੂ ਜਹਾਜ਼ਾਂ ਤੋਂ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ ਪਰ ਪਾਕਿਸਤਾਨ ਅਜਿਹੇ ਹਮਲਿਆਂ ਤੋਂ ਡਰਨ ਵਾਲਾ ਦੇਸ਼ ਨਹੀਂ ਹੈ ਅਤੇ ਹੁਣ ਭਾਰਤ ਨੂੰ ਸਾਡੀ ਕਾਰਵਾਈ ਦੀ ਉਡੀਕ ਕਰਨੀ ਚਾਹੀਦੀ ਹੈ।