ਫਿਰੋਜ਼ਪੁਰ, 10 ਮਈ : ਫਿਰੋਜ਼ਪੁਰ ਦੇ ਪਿੰਡ ‘ਖਾਈ ਫੇਮੇ ਕੀ’ ‘ਚ ਡਰੋਨ ਹਮਲੇ ਨਾਲ ਘਰ ਤਬਾਹ, ਦੋ ਜਣੇ ਅੱਗ ਨਾਲ ਝੁਲ਼ਸੇ, ਵਿਹੜੇ ਵਿਚ ਖੜ੍ਹੀ ਕਾਰ ਵੀ ਸੜ ਗਈ । ਇਕ ਘਰ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ।ਇਸ ਘਟਨਾ ‘ਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁਲਸਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਘਰ ਵਿਚ ਖੜੀ ਇਕ ਕਾਰ ਉੱਤੇ ਜਾ ਡਿੱਗਿਆ, ਜਿਸ ਤੋਂ ਬਾਅਦ ਉਥੇ ਅੱਗ ਲੱਗ ਗਈ।
ਇਸ ਦੌਰਾਨ ਫਿਰੋਜ਼ਪੁਰ ਐੱਸਐੱਸਪੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਵਿਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਇਹ ਇਕੋ ਅਜਿਹਾ ਮਾਮਲਾ ਹੈ। ਬਾਕੀ ਸਾਰੇ ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਲਹਾਲ ਤੱਕ ਕਿਸੇ ਹੋਰ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ।