ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਸਿਲੈਂਡਰ ਫਟਣ ਨਾਲ 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਸਿਲੈਂਡਰ ਫਟਣ ਨਾਲ 9 ਲੋਕਾਂ ਦੀ ਮੌਤ, ਕਈ ਜ਼ਖ਼ਮੀ

by Raabta News
0 comments

ਬੀਕਾਨੇਰ, 8 ਮਈ – ਰਾਜਸਥਾਨ ‘ਚ ਬੀਕਾਨੇਰ ਦੇ ਕੋਤਵਾਲੀ ਥਾਣਾ ਖੇਤਰ ‘ਚ ਗੈਸ ਸਿਲੰਡਰ ਫਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਸਿਟੀ ਕੋਤਵਾਲੀ ਥਾਣੇ ਦੇ ਕੋਲ ਬਜ਼ਾਰ ‘ਚ ਇਕ ਭਵਨ ‘ਚ ਅਚਾਨਕ ਗੈਸ ਸਿਲੰਡਰ ‘ਚ ਧਮਾਕਾ ਹੋ ਗਿਆ। ਸ਼ਹਿਰ ਦੇ ਮਦਾਨ ਬਜ਼ਾਰ ‘ਚ ਗੈਸ ਸਿਲੰਡਰ ‘ਚ ਧਮਾਕੇ ਨਾਲ ਬੇਸਮੈਂਟ ‘ਚ ਬਣੀ 2 ਮੰਜ਼ਿਲਾ ਇਮਾਰਤ ਢਹਿ ਗਈ।ਬਜ਼ਾਰ ਦੀਆਂ ਸਾਰੀਆਂ ਦੁਕਾਨਾਂ ‘ਚ ਗਹਿਣੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।

ਹਾਦਸੇ ‘ਚ 10 ਜ਼ਖ਼ਮੀਆਂ ਨੂੰ ਮਲਬੇ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ‘ਚੋਂ 2 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮਲਬੇ ਤੋਂ ਸ਼ਾਮ ਨੂੰ ਇਕ ਹੋਰ ਲਾਸ਼ ਕੱਢੀ ਗਈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਸਚਿਨ ਸੋਨੀ, ਮੁਹੰਮਦ ਅਸਲਮ ਅਤੇ ਸਲਮਾਨ ਬੰਗਾਲੀ ਦੀ ਮੌਤ ਹੋ ਗਈ। ਉੱਥੇ ਹੀ ਵੀਰਵਾਰ ਨੂੰ ਹਸਪਤਾਲ ‘ਚ ਇਕ ਹੋਰ ਜ਼ਖ਼ਮੀ ਨੇ ਦਮ ਤੋੜ ਦਿੱਤਾ, ਜਦੋਂ ਕਿ ਮਲਬੇ ‘ਚੋਂ 5 ਲਾਸ਼ਾਂ ਹੋਰ ਕੱਢੀਆਂ ਗਈਆਂ।

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਕਿਸ਼ਨ ਪੁੱਤਰ ਪੂਨਮ, ਕਿਸ਼ਨ ਪੁੱਤਰ ਭੰਵਰ, ਰਾਮਸਵਰੂਪ ਅਸਲਮ, ਲਾਲਚੰਦ ਅਤੇ ਅਯਾਨ ਵਜੋਂ ਹੋਈ ਹੈ। ਧਮਾਕੇ ਨਾਲ ਭਵਨ ‘ਚ 21 ਦੁਕਾਨਾਂ ਨਸ਼ਟ ਹੋ ਗਈਆਂ। ਅੱਗ ਲੱਗਣ ਨਾਲ ਦੁਕਾਨਾਂ ‘ਚ ਕੱਪੜੇ, ਇਲੈਕਟ੍ਰਾਨਿਕਸ ਅਤੇ ਪਲਾਸਟਿਕ ਦੀ ਸਮੱਗਰੀ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info