ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਫਿਰੋਜ਼ਪੁਰ ਜੇਲ ’ਚੋਂ ਦੋ ਦਰਜਨ ਮੋਬਾਈਲ, ਡਾਟਾ ਕੇਬਲ, ਚਾਰਜਰ, ਈਅਰਫੋਨ, ਅਡਾਪਟਰ ਤੇ ਨਸ਼ੀਲਾ ਪਦਾਰਥ ਬਰਾਮਦ

ਫਿਰੋਜ਼ਪੁਰ ਜੇਲ ’ਚੋਂ ਦੋ ਦਰਜਨ ਮੋਬਾਈਲ, ਡਾਟਾ ਕੇਬਲ, ਚਾਰਜਰ, ਈਅਰਫੋਨ, ਅਡਾਪਟਰ ਤੇ ਨਸ਼ੀਲਾ ਪਦਾਰਥ ਬਰਾਮਦ

by Raabta News
0 comments

ਫਿਰੋਜ਼ਪੁਰ, 10 ਅਪ੍ਰੈਲ – ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੈਕੇਟਾਂ ’ਚ ਬੰਦ ਕਰਕੇ ਜੇਲ ਅੰਦਰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਸੁੱਟੇ ਜਾ ਰਹੇ ਹਨ ਅਤੇ ਇਕ ਵਾਰ ਫਿਰ ਸ਼ਰਾਰਤੀ ਅਨਸਰਾਂ ਵੱਲੋਂ ਬਾਹਰੋਂ ਜੇਲ ਅੰਦਰ ਪੈਕੇਟਾਂ ’ਚ ਬੰਦ ਕਰ ਕੇ ਮੋਬਾਈਲ ਅਤੇ ਨਸ਼ੀਲੇ ਪਦਾਰਥ ਸੁੱਟੇ ਗਏ। ਇਸ ਲਈ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ, ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਮਾਮਲੇ ਦਰਜ ਕੀਤੇ ਹਨ।ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਬਾਹਰੋਂ ਸੁੱਟੇ ਪੈਕੇਟ ਜੇਲ ਪ੍ਰਸ਼ਾਸਨ ਨੇ ਕਬਜ਼ੇ ’ਚ ਲੈ ਲਏ ਹਨ, ਜਿਨ੍ਹਾਂ ’ਚੋਂ 16 ਕੀਪੈਡ ਮੋਬਾਈਲ, 8 ਟੱਚ ਸਕ੍ਰੀਨ ਮੋਬਾਈਲ, 170 ਤੰਬਾਕੂ ਜਰਦਾ ਦੀਆਂ ਪੁੜੀਆਂ, 7 ਸਿਗਰਟ ਦੀਆਂ ਡੱਬੀਆਂ, 12 ਬੀੜੀਆਂ ਦੇ ਬੰਡਲ, 6 ਡਾਟਾ ਕੇਬਲ, ਇਕ ਹੈੱਡਫੋਨ, 2 ਵਾਇਰਲੈੱਸ ਈਅਰਫੋਨ, 2 ਕੂਲਲਿਪ, ਇਕ ਚਾਰਜਰ, 4 ਅਡਾਪਟਰ ਅਤੇ ਇਕ ਸੂਈ ਪਿੰਨ ਆਦਿ ਬਰਾਮਦ ਹੋਏ ਹਨ।

ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜੀ ਲਿਖਤੀ ਜਾਣਕਾਰੀ ਦੇ ਆਧਾਰ ’ਤੇ ਇਸ ਬਰਾਮਦਗੀ ਦੇ ਸਬੰਧ ’ਚ ਹਵਾਲਾਤੀ ਪ੍ਰਭਜੋਤ ਸਿੰਘ, ਕੈਦੀ ਆਤਮਾ ਸਿੰਘ, ਹਵਾਲਾਤੀ ਮੁਖਤਿਆਰ ਸਿੰਘ, ਹਵਾਲਾਤੀ ਬਲਜਿੰਦਰ ਸਿੰਘ, ਹਵਾਲਾਤੀ ਗੁਰਪ੍ਰੀਤ ਸਿੰਘ, ਕੈਦੀ ਸੁਖਦੇਵ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info