
ਵਾਸ਼ਿੰਗਟਨ – ਪਿਛਲੇ ਦਿਨੀਂ ਡੌਮੀਨਿਕਨ ਰਿਪਬਲਿਕ ਵਿਚ ਲਾਪਤਾ ਸੁਦੀਕਸ਼ਾ ਕੋਨੰਕੀ ਇਸ ਦੁਨੀਆ ਵਿਚ ਨਹੀਂ ਰਹੀ। ਅਮਰੀਕਾ ਤੋਂ ਪੁੰਟਾ ਕਾਨਾ ਪੁਜੇ ਸੁਦੀਕਸ਼ਾ ਦੇ ਮਾਪਿਆਂ ਨੇ ਡੌਮੀਨਿਕਨ ਰਿਪਬਲਿਕ ਦੀ ਪੁਲਿਸ ਨੂੰ ਸਰਕਾਰੀ ਤੌਰ ’ਤੇ ਮੌਤ ਦਾ ਐਲਾਨ ਕਰਨ ਦੀ ਲਿਖਤੀ ਗੁਜ਼ਾਰਿਸ਼ ਕੀਤੀ ਹੈ। ਪੁਲਿਸ ਨੂੰ ਲਿਖੇ ਪੱਤਰ ਵਿਚ ਸੁਬਾਰਾਯਦੂ ਕੋਨੰਕੀ ਅਤੇ ਸ੍ਰੀਦੇਵੀ ਕੋਨੰਕੀ ਨੇ ਕਿਹਾ ਹੈ ਕਿ ਹਰ ਪਾਸੇ ਕੀਤੇ ਭਾਲ ਮਗਰੋਂ ਇਹੋ ਮਹਿਸੂਸ ਹੋ ਰਿਹਾ ਹੈ ਕਿ ਉਹ ਸਮੁੰਦਰ ਵਿਚ ਡੁਬ ਗਈ। ਸੁਦੀਕਸ਼ਾ ਦੇ ਕਪੜੇ ਉਸੇ ਬੀਚ ਤੋਂ ਮਿਲੇ ਜਿਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ। ਸੁਦੀਕਸ਼ਾ ਦੇ ਮਾਪਿਆਂ ਨੇ ਲਿਿਖਆ ਕਿ ਉਨ੍ਹਾਂ ਦੀ ਬੇਟੀ ਨਾਲ ਆਖਰੀ ਵਾਰ ਨਜ਼ਰ ਆਏ ਜੋਸ਼ੂਆ ਰੀਬੇ ਵਲੋਂ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ ਗਿਆ ਅਤੇ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।
ਇਸ ਤੋਂ ਪਹਿਲਾਂ ਸੁਦੀਕਸ਼ਾ ਦੇ ਪਿਤਾ ਵਲੋਂ ਉਸ ਦੇ ਅਗਵਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਪਰ ਹੁਣ ਦੁਖਾਂ ਵਿਚ ਡੁਬਿਆ ਭਾਰਤੀ ਪਰਿਵਾਰ ਆਪਣੀ ਧੀ ਦੀਆਂ ਯਾਦਾਂ ਨੂੰ ਦਿਲ ਵਿਚ ਸਮੇਟ ਕੇ ਵਾਪਸ ਅਮਰੀਕਾ ਜਾਣਾ ਚਾਹੁੰਦਾ ਹੈ।
ਸੁਨੀਤਾ ਵਿਲੀਅਮਜ਼ 9 ਮਹੀਨਿਆਂ ਬਾਅਦ ਪੁਲਾੜ ਤੋਂ ਆਈ ਵਾਪਸ
ਡੌਮੀਨਿਕਨ ਰਿਪਬਲਿਕ ਦੀ ਪੁਲਿਸ ਵਲੋਂ ਸੁਦੀਕਸ਼ਾ ਦੇ ਮਾਪਿਆਂ ਵਲੋਂ ਲਿਖੀ ਚਿਠੀ ’ਤੇ ਫਿਲਹਾਲ ਕੋਈ ਪ੍ਰਤੀਕਿਿਰਆ ਜ਼ਾਹਰ ਨਹੀਂ ਕੀਤੀ ਗਈ। ਸੁਬਾਰਾਯਦੂ ਕੋਨੰਕੀ ਮੁਤਾਬਕ ਸੁਦੀਕਸ਼ਾ ਨਾਲ ਉਨ੍ਹਾਂ ਦੀ ਆਖਰੀ ਗਲਬਾਤ 5 ਮਾਰਚ ਦੀ ਸ਼ਾਮ ਹੋਈ ਅਤੇ ਇਸ ਤੋਂ ਕੁਝ ਘੰਟੇ ਬਾਅਦ ਉਹ ਲਾਪਤਾ ਹੋ ਗਈ। ਦੂਜੇ ਪਾਸੇ ਅਮਰੀਕਾ ਦੇ ਆਇਓਵਾ ਸੂਬੇ ਨਾਲ ਸਬੰਧਤ ਜੋਸ਼ੂਆ ਰੀਬੇ ਪੁਲਿਸ ਨੂੰ ਦੋ ਕਹਾਣੀਆਂ ਸੁਣਾ ਚੁਕਾ ਹੈ। ਉਸ ਦਾ ਪਾਸਪੋਰਟ ਜ਼ਬਤ ਕਰਦਿਆਂ ਸੁਦੀਕਸ਼ਾ ਦੀ ਗੁੰਮਸ਼ੁਦਗੀ ਨਾਲ ਸਬੰਧਤ ਪਰਸਨ ਆਫ਼ ਇੰਟ੍ਰਸਟ ਕਰਾਰ ਦਿਤਾ ਗਿਆ। ਜੋਸ਼ੂਆ ਮੁਤਾਬਕ ਉਹ ਅਤੇ ਸੁਦੀਕਸ਼ਾ ਤਕਰੀਬਨ ਢਾਈ ਫੁਟ ਡੂੰਘੇ ਪਾਣੀ ਵਿਚ ਸਨ ਅਤੇ ਇਸੇ ਦੌਰਾਨ ਇਕ ਤੇਜ਼ ਛਲ ਦੋਹਾਂ ਨੂੰ ਖਿਚ ਕੇ ਲੈ ਗਈ। ਉਹ ਕਿਸੇ ਤਰੀਕੇ ਨਾਲ ਬਾਹਰ ਆ ਗਿਆ ਪਰ ਸੁਦੀਕਸ਼ਾ ਨਜ਼ਰ ਨਾ ਆਈ ਜਦਕਿ ਇਸ ਤੋਂ ਪਹਿਲਾਂ ਜੋਸ਼ੂਆ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਸੁਦੀਕਸ਼ਾ ਨੂੰ ਬਾਹਰ ਖਿਚ ਕੇ ਲਿਆਉਣ ਵਿਚ ਸਫ਼ਲ ਰਿਹਾ।