ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਜਥੇਦਾਰਾਂ ਨੂੰ ਬਦਲਣ ਨੂੰ ਲੈ ਕੇ ਪਡਿਆਲਾ ਵਾਸੀਆ ਨੇ ਫੂਕਿਆ ਅਕਾਲੀ ਦਲ ਦੇ ਆਗੂਆਂ ਦਾ ਪੁਤਲਾ

ਜਥੇਦਾਰਾਂ ਨੂੰ ਬਦਲਣ ਨੂੰ ਲੈ ਕੇ ਪਡਿਆਲਾ ਵਾਸੀਆ ਨੇ ਫੂਕਿਆ ਅਕਾਲੀ ਦਲ ਦੇ ਆਗੂਆਂ ਦਾ ਪੁਤਲਾ

by Raabta News
0 comments

ਕੁਰਾਲੀ :- ਪਿਛਲੇ ਕੁਝ ਕੁ ਦਿਨਾਂ ਤੋਂ ਸਿੱਖ ਪੰਥ ਦੇ ਤਿੰਨ ਜਥੇਦਾਰਾਂ ਨੂੰ ਬਦਲਣ ਨੂੰ ਲੈ ਕੇ ਵਿੱਚ ਚੱਲ ਰਹੇ ਵਿਵਾਦ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂ ਆਪਸ ਦੇ ਵਿੱਚ ਇੱਕ ਦੂਜੇ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਵਿੱਚ ਵੀ ਗੁੱਸੇ ਦੀ ਲਹਿਰ ਹੈ।ਜਿਸ ਦੇ ਚਲਦਿਆਂ ਅੱਜ ਜਿਲਾ ਮੋਹਾਲੀ ਦੇ ਪਿੰਡ। ਪਡਿਆਲਾ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਅਕਾਲੀ ਆਗੂਆਂ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਪਡਿਆਲਾ ਨੇ ਦੱਸਿਆ ਕਿ ਪੰਥ ਅਤੇ ਸ਼ਹੀਦਾਂ ਦੇ ਨਾਮ ਤੇ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਸ ਦਾ ਕੰਮ ਸਿੱਖ ਕੌਮ ਦੀ ਅਗਵਾਈ ਕਰਨਾ ਹੀ ਨਹੀਂ ਸਗੋਂ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਅਤੇ ਪੰਥ ਦੀ ਮਰਿਆਦਾ ਨੂੰ ਬਣਾਏ ਰੱਖਣਾ ਸੀ। ਪਰ ਅਜੋਕੇ ਸਮੇਂ ਦੌਰਾਨ ਉਹਨਾਂ ਸਿੱਖ ਪਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕਰਕੇ ਰੱਖ ਦਿੱਤਾ ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾ ਇੱਕ ਤੋਂ ਬਾਅਦ ਇੱਕ ਜਥੇਦਾਰ ਸਾਹਿਬਾਨ ਨੂੰ ਇਸ ਤਰ੍ਹਾਂ ਕੱਢ ਦਿੱਤਾ ਜਿਵੇਂ ਕੋਈ ਆਮ ਸ਼ਖਸ਼ੀਅਤ ਹੋਵੇ।

ਉਹਨਾਂ ਕਿਹਾ ਕਿ ਜਿਨਾਂ ਜਥੇਦਾਰਾਂ ਅੱਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਨਹੀਂ ਬੋਲਦੇ ਸਨ ਅੱਜ ਉਹਨਾਂ ਜਥੇਦਾਰਾਂ ਦੀ ਹਾਲਤ ਬਿਲਕੁਲ ਤਰਸਯੋਗ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਦੂਜੇ ਕੂ ਦਿਨ ਕਿਸੇ ਨਾ ਕਿਸੇ ਜਥੇਦਾਰ ਸਾਹਿਬ ਨੂੰ ਬਦਲ ਕੇ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਪੰਥ ਪਰੰਪਰਾਵਾਂ ਦਾ ਘਾਣ ਹੋਇਆ ਹੈ। ਉਹਨਾਂ ਕਿਹਾ ਕਿ ਇਸ ਇਹ ਸਭ ਦੀ ਜਿੰਮੇਵਾਰ ਬਾਦਲ ਪਰਿਵਾਰ ਅਤੇ ਉਨਾਂ ਦੇ ਨੇੜੇ ਦੇ ਕੁਝ ਆਗੂ ਹਨ।ਉਹਨਾਂ ਕਿਹਾ ਹ ਕਿ ਜਥੇਦਾਰਾਂ ਨਾਲ ਅਜਿਹਾ ਵਿਵਹਾਰ ਉਹ ਕਿਸੇ ਦੀ ਕੀਮਤ ਦੇ ਉੱਤੇ ਨਹੀਂ ਬਰਦਾਸ਼ਤ ਕਰਨਗੇ ਆਉਣ ਵਾਲੇ ਸਮਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਦੌਰਾਨ ਉਹ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਆਗੂਆਂ ਦਾ ਵਿਰੋਧ ਕਰਨਗੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਵੱਖ ਵੱਖ ਆਗੂਆਂ ਦਾ ਪੁਤਲਾ ਵੀ ਫੂਕਿਆ।

ਇਸ ਮੌਕੇ ਹਰਦੇਵ ਸਿੰਘ ਯੂਪੀ ਵਾਲੇ, ਜੱਗਾ ਸਿੰਘ ਲੰਬੜਦਾਰ, ਮਿਹਰ ਸਿੰਘ, ਜਥੇਦਾਰ ਭਾਗ ਸਿੰਘ, ਗੁਰਸੇਵਕ ਸਿੰਘ, ਸਾਧੂ ਸਿੰਘ, ਰਾਜੂ ਰਤੀਆ, ਲਖਬੀਰ ਸਿੰਘ, ਹਰਜਿੰਦਰ ਸਿੰਘ ਮਾਨਾ, ਭੁਰਾ ਸਿੰਘ, ਨੱਥੂ ਸਿੰਘ, ਲਾਡੀ ਪਡਿਆਲਾ, ਪ੍ਰਿੰਸ ਸੋਮਲ, ਰਾਜੂ ਪਡਿਆਲਾ, ਰਵੀਇੰਦਰ ਸਿੰਘ ਗਰੇਵਾਲ, ਤਰਲੋਚਨ ਸਿੰਘ ਗਰੇਵਾਲ ਆਦਿ ਹਾਜਰ ਸਨ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info