ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਮੇਘਾਲਿਆ ‘ਚ 2 ਮਹੀਨੇ ਲਈ ਕਰਫਿਊ

ਮੇਘਾਲਿਆ ‘ਚ 2 ਮਹੀਨੇ ਲਈ ਕਰਫਿਊ

by Raabta News
0 comments

ਨਵੀਂ ਦਿੱਲੀ, 8 ਮਈ – ਭਾਰਤ-ਪਾਕਿਸਤਾਨ ਜੰਗ ਦਰਮਿਆਨ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਸਰਕਾਰ ਵਲੋਂ ਭਾਰਤ-ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਮੇਘਾਲਿਆ ਦੇ ਈਸਟ ਖਾਸੀ ਹਿੱਲਜ਼ ਇਲਾਕੇ ਅੰਦਰ 2 ਮਹੀਨੇ ਲਈ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।ਇਹ ਇਲਾਕਾ ਬੰਗਲਾਦੇਸ਼ ਨਾਲ ਬਾਰਡਰ ਸਾਂਝਾ ਕਰਦਾ ਹੈ, ਜਿਸ ਕਾਰਨ ਇਹ ਕਰਫਿਊ ਲਾਗੂ ਕੀਤਾ ਗਿਆ ਹੈ।

ਇਹ ਹੁਕਮ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ ਅਤੇ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਅਣਚਾਹੇ ਤੱਤਾਂ, ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਮੈਂਬਰਾਂ, ਤਸਕਰਾਂ ਅਤੇ ਕਿਸੇ ਵੀ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸਰਹੱਦ ਪਾਰ ਆਵਾਜਾਈ ਦੀ ਪੂਰੀ ਸੰਭਾਵਨਾ ਹੈ। ਇਹ ਕਰਫਿਊ ਹਾਲ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਲਾਇਆ ਗਿਆ ਹੈ। ਜਿਸ ਵਿਚ 6 ਮਈ ਨੂੰ ਮੇਘਾਲਿਆ ਫਰੰਟੀਅਰ ਤਹਿਤ ਭਸ਼ਢ ਦੇ ਜਵਾਨਾਂ ਵਲੋਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਰੋਕਣਾ ਸ਼ਾਮਲ ਹੈ।

ਇਨ੍ਹਾਂ ਘਟਨਾਕ੍ਰਮਾਂ ਦੇ ਜਵਾਬ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਆਰ. ਐੱਮ. ਕੁਰਬਾਹ ਨੇ ਸਥਿਤੀ ਨੂੰ ਵੇਖਦੇ ਹੋਏ ਸਰਹੱਦ ਪਾਰ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ, ਸੰਭਾਵੀ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਦੋ ਮਹੀਨਿਆਂ ਲਈ ਰਾਤ ਦਾ ਕਰਫਿਊ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info