ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਮੁਫ਼ਤ ਚ ਆਈਸ ਕ੍ਰੀਮ ਨਾ ਦੇਣ ‘ਤੇ ਨੌਜਵਾਨ ਨੇ ਦੁਕਾਨਦਾਰ ਨੂੰ ਮਾਰੀ ਗੋਲੀ

ਮੁਫ਼ਤ ਚ ਆਈਸ ਕ੍ਰੀਮ ਨਾ ਦੇਣ ‘ਤੇ ਨੌਜਵਾਨ ਨੇ ਦੁਕਾਨਦਾਰ ਨੂੰ ਮਾਰੀ ਗੋਲੀ

by Raabta News
0 comments

ਭਾਗਲਪੁਰ, 25 ਮਾਰਚ – ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਤੋਂ ਇਕ ਦੁਕਾਨਦਾਰ ਦੇ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਲੋਦੀਪੁਰ ਥਾਣਾ ਖੇਤਰ ਅਧੀਨ ਪੈਂਦੇ ਜਿਛੋ ਪੋਖਰ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ ਸਰਧੋ ਵਾਸੀ ਵਿਕਰਮ ਤਾਂਤੀ ਦੇ ਪੁੱਤ ਦੁਖਨ ਤਾਂਤੀ (22) ਵਜੋਂ ਹੋਈ ਹੈ।

ਇਹ ਘਟਨਾ ਸੋਮਵਾਰ ਦੇਰ ਰਾਤ ਨੂੰ ਲੋਦੀਪੁਰ ਥਾਣੇ ਤੋਂ ਸਿਰਫ਼ 50 ਮੀਟਰ ਦੀ ਦੂਰੀ ‘ਤੇ ਵਾਪਰੀ। ਦਸਿਆ ਜਾ ਰਿਹਾ ਹੈ ਕਿ 7 ਦਿਨਾਂ ਭਾਗਵਤ ਕਥਾ ਸਮਾਗਮ ਲਈ ਲੋਦੀਪੁਰ ਥਾਣੇ ‘ਚ ਮੇਲਾ ਲੱਗਾ ਸੀ। ਇਸ ਮੇਲੇ ‘ਚ 22 ਸਾਲਾ ਦੁਖਨ ਤਾਂਤੀ ਆਈਸਕ੍ਰੀਮ ਵੇਚ ਰਿਹਾ ਸੀ, ਉਦੋਂ ਇਕ ਨੌਜਵਾਨ ਨੇ ਉਸ ਤੋਂ ਮੁਫ਼ਤ ਆਈਸਕ੍ਰੀਮ ਮੰਗੀ। ਜਦੋਂ ਦੁਕਾਨਦਾਰ ਤਾਂਤੀ ਨੇ ਮੁਫ਼ਤ ‘ਚ ਆਈਸਕ੍ਰੀਮ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਨੌਜਵਾਨ ਨੇ ਦੁਕਾਨਦਾਰ ਦੇ ਮੂੰਹ ‘ਚ ਗੋਲੀ ਮਾਰ ਦਿਤੀ। ਮੌਕੇ ‘ਤੇ ਭਾਜੜਾਂ ਪੈ ਗਈ। ਗੋਲੀ ਲਗਣ ਕਾਰਨ ਦੁਕਾਨਦਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਪਾਂਡਵ ਯਾਦਵ ਨਸ਼ੇ ਦਾ ਸੇਵਨ ਕਰਦਾ ਹੈ। ਉਹ ਪਹਿਲੇ ਵੀ ਅਪਰਾਧ ਕਰ ਚੁਕਿਆ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info