ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਇਸਤਾਂਬੁਲ ‘ਚ ਇਰਾਕੀ ਕੌਂਸਲੇਟ ਜਨਰਲ ‘ਤੇ ਹਮਲਾ, ਹਮਲਾਵਰਾਂ ਨੇ ਏ ਕੇ-47 ਤੋਂ ਦਾਗੀਆਂ ਗੋਲੀਆਂ

ਇਸਤਾਂਬੁਲ ‘ਚ ਇਰਾਕੀ ਕੌਂਸਲੇਟ ਜਨਰਲ ‘ਤੇ ਹਮਲਾ, ਹਮਲਾਵਰਾਂ ਨੇ ਏ ਕੇ-47 ਤੋਂ ਦਾਗੀਆਂ ਗੋਲੀਆਂ

by Raabta News
0 comments

ਇਸਤਾਂਬੁਲ, 22 ਮਾਰਚ : ਤੁਰਕੀ ਦੇ ਇਸਤਾਂਬੁਲ ‘ਚ ਇਰਾਕੀ ਕੌਂਸਲੇਟ ਜਨਰਲ ‘ਤੇ ਅਣਪਛਾਤੇ ਬੰਦੂਕਧਾਰੀਆਂ ਵਲੋਂ ਗੋਲੀਬਾਰੀ ਕਰਨ ਦੀ ਖ਼ਬਰ ਮਿਲੀ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ੁਰਵਾਰ ਨੂੰ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਚ ਇਰਾਕੀ ਕੌਂਸਲੇਟ ਜਨਰਲ (ਵਣਜ ਦੂਤਘਰ) ਦੇ ਸਾਹਮਣੇ 8 ਵਾਰ ਗੋਲੀਬਾਰੀ ਕੀਤੀ। ਤੁਰਕੀ ਨੇ ਕਿਹਾ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਓਨਕੂ ਕੇਸੇਲੀ ਨੇ ਇਕ ਬਿਆਨ ਵਿਚ ਕਿਹਾ, ਅੱਜ ਸ਼ਾਮ ਮੋਟਰਸਾਈਕਲਾਂ ‘ਤੇ ਸਵਾਰ ਬੰਦੂਕਧਾਰੀਆਂ ਨੇ ਇਸਤਾਂਬੁਲ ਵਿਚ ਇਰਾਕੀ ਕੌਂਸਲੇਟ ਜਨਰਲ (ਵਣਜ ਦੂਤਘਰ) ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿਚ ਕੋਈ ਜਾਨੀ ਜਾਂ ਸੰਪਤੀ ਦਾ ਨੁਕਸਾਨ ਨਹੀਂ ਹੋਇਆ ਹੈ। ਸਾਡੀਆਂ ਸੁਰਖਿਆ ਯੂਨਿਟਾਂ ਦੁਆਰਾ ਲੋੜੀਂਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ। ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਓਨਕੂ ਕੇਸੇਲੀ ਨੇ ਇਕ ਬਿਆਨ ਵਿਚ ਕਿਹਾ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਚਾਰ ਦੇਸ਼ਾਂ ਦੇ 530,000 ਲੋਕਾਂ ਨੂੰ ਛਡਣਾ ਪਵੇਗਾ ਅਮਰੀਕਾ, ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕੀਤਾ ਐਲਾਨ

ਇਰਾਕ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਭੱਜਣ ਤੋਂ ਪਹਿਲਾਂ ਏਕੇ-47 ਅਸਾਲਟ ਰਾਈਫਲਾਂ ਦੀ ਵਰਤੋਂ ਕੀਤੀ। ਹਮਲੇ ਦਾ ਮਕਸਦ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਇਰਾਕ ਤੁਰਕੀ ਦੇ ਅਧਿਕਾਰੀਆਂ ਦੇ ਤੁਰੰਤ ਜਵਾਬ ਅਤੇ ਉਨ੍ਹਾਂ ਦੁਆਰਾ ਚੁਕੇ ਗਏ ਸੁਰੱਖਿਆ ਉਪਾਵਾਂ ਦੀ ਸ਼ਲਾਘਾ ਕਰਦਾ ਹੈ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਅਨੁਸਾਰ ਕੂਟਨੀਤਕ ਮਿਸ਼ਨਾਂ ਦੀ ਸੁਰਖਿਆ ਲਈ ਜ਼ਰੂਰੀ ਉਪਾਵਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬਧਤਾ ਨੂੰ ਦੁਹਰਾਉਂਦਾ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info