ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Wednesday, July 29, 2026
Home » SIX EACh/ ਫਿਲਮ ਰੀਵਿਊ

SIX EACh/ ਫਿਲਮ ਰੀਵਿਊ

ਆਪਾਂ ਨੂੰ ਇਹ ਫਿਲਮ ਨਹੀਂ ਸੀ ਆਈ ਪਸੰਦ ,ਕਹਾਣੀ ‘ਚ ਹੀ ਝੋਲ ਸੀ

by Raabta News
0 comments
ਗੁਰਸੇਵਕ ਸਿੰਘ ਚਹਿਲ
  • ਅੱਧ ਤੱਕ ਆਸ ਬਣੀ ਰਹੀ ਪਰ ਦੂਜੇ ਅੱਧ ‘ਚ ਜਾ ਕੇ ਫਿਲਮ ਨੇ ਕੀਤਾ ਸੀ ਨਿਰਾਸ਼।
  • ਕਨੇਡਾ ਪਰਵਾਸ ਮਸਲੇ ਨਾਲ ਕਹਾਣੀ ਜੋੜ ਕੇ ਬਾਅਦ ‘ਚ ਹੋਰ ਹੀ ਪਾਸੇ ਲੈ ਗਈ ਸੀ ਫਿਲਮ।

ਬਦਲਾ ਲਊ ਕਹਾਣੀ ਸੀ। ਇਕ ਚਰਚਿਤ ਵਿਸ਼ੇ ਦੀ ਫੂਕ ਕੱਢ ਕੇ ਰੱਖਤੀ ਸੀ ਦੂਜੇ ਅੱਧ ‘ਚ ਜਾ ਕੇ ਫਿਲਮ ਦੀ ਗੱਲ ਨਹੀਂ ਸੀ ਬਣ ਸਕੀ। ਦਰਸ਼ਕਾਂ ਨੂੰ ਜਜ਼ਬਾਤੀ ਅਪੀਲਾਂ ਕਰਕੇ ਸਿਨੇਮੇ ਲਿਆਉਣ ਦੀ ਕੋਸ਼ਿਸ਼ ਕਰਨਾ ਵੀ ਕੋਈ ਯੋਗ ਨੀ ਲੱਗਿਆ। ਫਿਲਮ ‘ਚ ਦਮ ਹੋਵੇ ਤਾਂ ਚੱਲ ਹੀ ਜਾਂਦੀ ਹੈ। ਆਹ ਗੱਲ ਠੀਕ ਨੀ ਲੱਗਦੀ ਕਿ ਫਿਲਮ ਰਲੀਜ਼ ਹੋਣ ਤੋ ਪਹਿਲਾਂ ਤੇ ਦੇਖਣ ਤੋਂ ਪਹਿਲਾਂ ਹੀ ਅਪੀਲਾਂ ਕੀਤੀਆਂ ਜਾਣ ਕੇ ਆਹ ਫਿਲਮ ਜ਼ਰੂਰ ਦੇਖ ਕੇ ਆਓ. ਫਿਲਮ ਦੇਖਣ ਬਾਅਦ ਹੀ ਸ਼ੋਸ਼ਲ ਮੀਡੀਆ ਤੇ ਦੱਸਿਆ ਜਾਵੇ ਕਿ ਫਿਲਮ ਕਿਉਂ ਪਸੰਦ ਆਈ ਤੇ ਖਾਸ ਕੀ ਲੱਗਿਆ।  ਸਾਰੇ ਹੀ ਦੋਸ਼ੀ ਨੇ ਫਿਲਮ ‘ਚ ,ਕੋਈ ਵੀ ਭਲਾਮਾਨਸ ਨਹੀਂ ,ਚੰਗਾ ਹੁੰਦਾ ਫਿਲਮ ਦਾ ਨਾਮ ਹੀ “ਕਲਯੁੱਗ” ਰੱਖ ਦਿੰਦੇ ਤੇ ਇਸੇ ਐਂਗਲ ਤੋੰ ਬਣਾਉਂਦੇ ਵੀ ਕੋਈ ਵੀ ਭਲਾਮਾਨਸ ਹੈਨੀ। ਅਸਲ ਗੱਲ ਇਹ ਕਿ ਹਰਦੀਪ ਨੇ ਫਿਲਮ ਦੀ ਜਿਵੇਂ ਪਰਮੋਸ਼ਨ ਕੀਤੀ ਫਿਲਮ ਉਸ ਵਿਸ਼ੇ ਨਾਲ ਇਨਸਾਫ ਕਰਦੀ ਨਹੀਂ ਦਿਖਦੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info