ਲੁਧਿਆਣਾ, 4 ਅਪ੍ਰੈਲ- ਲੁਧਿਆਣਾ ਵਿਚ 20 ਏਕੜ ‘ਚ ਫੈਲਿਆ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਅਤੇ ਨਵੇਂ ਮੁਰੰਮਤ ਕੀਤੇ ਗਏ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ (ਆਈਟੀਆਈ) ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਵੀਰਵਾਰ ਨੂੰ ਪੰਜਾਬ ਦੇ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। 20 ਏਕੜ ਦੇ ਇਸ ਕੈਂਪਸ ੋਚ ਸਾਲਾਨਾ 3,000 ਤੋਂ ਵਿਿਦਆਰਥੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਅਤੇ ਨੌਕਰੀਆਂ ਦੀ ਸਹੂਲਤ ਦੇਣ ਦੀ ਸਮਰਥਾ ਹੈ।
ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ਼੍ਰੀ, ਸੰਸਦ ਮੈਂਬਰ, ਰਾਜ ਸਭਾ ਨੇ ਆਈਟੀਆਈ ਲੁਧਿਆਣਾ ਨੂੰ ਅਪਣਾਇਆ ਅਤੇ ਸਲਾਹ ਦਿਤੀ ਹੈ ਅਤੇ ਆਪਣੇ ਐਮਪੀਐਲਏਡੀ ਫੰਡ ਵਿਚੋਂ 2 ਕਰੋੜ ਰੁਪਏ ਅਤੇ ਆਈਟੀਆਈ – ਲੁਧਿਆਣਾ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਆਪਣੇ ਵਲੋਂ 70 ਲਖ ਰੁਪਏ ਦਾ ਯੋਗਦਾਨ ਪਾਇਆ ਹੈ। ਇਨ੍ਹਾਂ ਅਪਗ੍ਰੇਡਾਂ ‘ਚ ਰੋਬੋਟਿਕ ਵੈਲਡਰ, 3ਡੀ ਪ੍ਰਿੰਟਿੰਗ ਮਸ਼ੀਨਾਂ, ਸੀਐਨਸੀ ਮਸ਼ੀਨਾਂ ਆਦਿ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ, ਆਡੀਓ-ਵੀਡੀਓ ਸੈਟਅਪ ਵਾਲੇ ਡਿਜੀਟਲ ਕਲਾਸਰੂਮ ਅਤੇ ਉਨਤ ਸਿਖਲਾਈ ਲੈਬਾਂ ਸ਼ਾਮਲ ਹਨ।
ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਸਾਹਨੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜ ਪੰਜਾਬ ਨੇ ਸਿZਖਿਆ ਦੇ ਖੇਤਰ ‘ਚ ਇਕ ਨਵਾਂ ਮੀਲ ਪਥਰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁਧ ਇਕ ਵਡੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਪੰਜਾਬ ੋਚ ਮਿਆਰੀ ਸਿਖਿਆ ਅਤੇ ਰੁਜ਼ਗਾਰ ਮਿਲੇ।
ਡਾ. ਸਾਹਨੀ ਨੇ ਮਿਲਟੀ ਸਕਿਲ ਡਿਵੈਲਪਮੈਂਟ ਸਕਿਲ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਆਪਣੀ ਜੇਬ ‘ਚੋਂ 2.5 ਕਰੋੜ ਰੁਪਏ ਪੂੰਜੀ ਖਰਚ ‘ਤੇ ਵੀ ਖਰਚ ਕੀਤੇ। ਇਹ ਸਹੂਲਤ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਏਵੀਏਸ਼ਨ, ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ, ਖੇਤੀਬਾੜੀ ਹੁਨਰ ਵਿਕਾਸ, ਫੈਸ਼ਨ ਡਿਜ਼ਾਈਨਿੰਗ, ਸੁੰਦਰਤਾ ਅਤੇ ਤੰਦਰੁਸਤੀ, ਨਰਸਿੰਗ, ਸੀਐਨਸੀ ਪ੍ਰੋਗਰਾਮਿੰਗ, ਇਲੈਕਟ੍ਰੀਸ਼ੀਅਨ, ਵੈਲਡਿੰਗ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐਨਐਸਡੀਸੀ) ਦੁਆਰਾ ਮਾਨਤਾ ਪ੍ਰਾਪਤ ਹੋਰ ਕੋਰਸਾਂ ਵਿਚ ਮੁਫਤ ਹੁਨਰ ਕੋਰਸ ਪ੍ਰਦਾਨ ਕਰੇਗੀ।
ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਜ ਇਸ ਮੌਕੇ ਬੋਲਦਿਆਂ ਲੁਧਿਆਣਾ ਨੂੰ ਸਭ ਤੋਂ ਵਧੀਆ ਆਈ.ਟੀ.ਆਈ. ਮਿਲੀ ਹੈ ਅਤੇ ਡਾ. ਸਾਹਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਆਈ.ਟੀ.ਆਈ. ਵਿਚ ਸਿਰਫ਼ 50-60 ਪ੍ਰਤੀਸ਼ਤ ਸੀਟਾਂ ਭਰੀਆਂ ਜਾ ਰਹੀਆਂ ਸਨ ਪਰ ਸਰਕਾਰ ਨੇ ਹੁਣ ਹਰ ਸਾਲ ਸੀਟਾਂ ਦੀ ਗਿਣਤੀ ਵਧਾਉਣ ਦੇ ਬਾਵਜੂਦ 97 ਪ੍ਰਤੀਸ਼ਤ ਦਾਖਲਾ ਦਰ ਯਕੀਨੀ ਬਣਾਈ ਹੈ।
ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਦਯੋਗਾਂ ਵਿਚ ਖੜੋਤ ਆ ਰਹੀ ਸੀ, ਸੂਬੇ ਵਿਚੋਂ ਬ੍ਰੇਨ ਡਰੇਨ ਹੋ ਰਹੀ ਸੀ, ਪਰ ਸਰਕਾਰ ਵਲੋਂ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੰਗੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੇ ਵੀ ਇਸ ਵਿਚ ਮੁਖ ਭੂਮਿਕਾ ਨਿਭਾਈ ਹੈ ਅਤੇ ਭਰੋਸਾ ਦਿਤਾ ਹੈ ਕਿ ਹਰ ਸਾਲ 5000 ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ।