ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Wednesday, July 29, 2026
Home » ਟਰੰਪ ਦੇ ਟੈਰਿਫ ਵਾਰ ਨਾਲ ਦੁਨੀਆ ਭਰ ਦੇ ਅਰਥਚਾਰੇ ਨੂੰ ਝਟਕਾ

ਟਰੰਪ ਦੇ ਟੈਰਿਫ ਵਾਰ ਨਾਲ ਦੁਨੀਆ ਭਰ ਦੇ ਅਰਥਚਾਰੇ ਨੂੰ ਝਟਕਾ

by Raabta News
0 comments

ਨਿਊਯਾਰਕ, 3 ਅਪ੍ਰੈਲ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਨ ਟਰੰਪ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਨਵੀਂ ਟੈਰਿਫ ਯੋਜਨਾ ਦੇ ਐਲਾਨ ਨਾਲ ਹੀ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਵਿਚ ਭਾਰੀ ਹਲਚਲ ਦੇਖਣ ਨੂੰ ਮਿਲੀ ਹੈ। ਜਪਾਨ, ਚੀਨ ਸਮੇਤ ਵੱਡੀਆਂ ਅਰਥਵਿਵਸਥਾਵਾਂ ਦੇ ਸ਼ੇਅਰ ਬਾਜ਼ਾਰ ਹੇਠਾਂ ਡਿੱਗ ਰਹੇ ਹਨ। ਭਾਰਤ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ।

ਟਰੰਪ ਨੇ ਭਾਰਤ ‘ਤੇ ਵੀ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦੇਸ਼ ਵਿਚ ਲਿਬਰੇਸ਼ਨ-ਡੇਅ ਦੱਸਦਿਆਂ ਕਿਹਾ ਕਿ ਅਸੀਂ ਹਰ ਦੇਸ਼ ਨਾਲ ਬਰਾਬਰ ਦੇ ਨਵੇਂ ਆਯਾਤ ਟੈਕਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਉਂਝ ਫਿਲਹਾਲ ਵੀ ਅਮਰੀਕਾ ਨੇ ਬਰਾਬਰ ਦਰ ਦੀ ਥਾਂ ਪੰਜਾਹ ਫੀਸਦੀ ਦੀ ਦਰ ਹੀ ਲਾਗੂ ਕੀਤੀ ਹੈ ਤੇ ਸਭ ਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਅਮਰੀਕੀ ਸਮਾਨ ਉੱਤੇ ਆਯਾਤ ਟੈਕਸ ਨੂੰ ਬਰਾਬਰੀ ਉਤੇ ਲਿਆਉਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ “ਮਹਾਨ ਦੋਸਤ” ਦੱਸਦੇ ਹੋਏ, ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ 52 ਪ੍ਰਤੀਸ਼ਤ ਟੈਕਸ ਲੈਂਦਾ ਹੈ, ਅਤੇ “ਅਸੀਂ ਉਨ੍ਹਾਂ ਤੋਂ ਕੁਝ ਵੀ ਨਹੀਂ ਲੈਂਦੇ।”ਟਰੰਪ ਵੱਲੋਂ ਟੈਰਿਫ ਦਾ ਐਲਾਨ “ਮੇਕ ਅਮਰੀਕਾ ਵੈਲਥੀ ਅਗੇਨ” ਪ੍ਰੋਗਰਾਮ ਦੌਰਾਨ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਆਯਾਤ ਕਰ ਦੀਆਂ ਦਰਾਂ ਵਿਚਲੇ ਅਜਿਹੇ ਭਿਆਨਕ ਅਸੰਤੁਲਨ ਨੇ ਸਾਡੇ ਉਦਯੋਗਿਕ ਅਧਾਰ ਨੂੰ ਤਬਾਹ ਕਰ ਦਿੱਤਾ ਹੈ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਜੋਖਮ ਵਿੱਚ ਪਾ ਦਿੱਤਾ ਹੈ।

ਹੋਰ ਪ੍ਰਮੁੱਖ ਦੇਸ਼ਾਂ ‘ਤੇ ਦਰਾਮਦ ਟੈਰਿਫ ਵਿਚ ਚੀਨ ਉੱਤੇ (34 ਪ੍ਰਤੀਸ਼ਤ), ਯੂਰਪੀਅਨ ਯੂਨੀਅਨ (20 ਪ੍ਰਤੀਸ਼ਤ), ਵੀਅਤਨਾਮ (46 ਪ੍ਰਤੀਸ਼ਤ), ਤਾਈਵਾਨ (32 ਪ੍ਰਤੀਸ਼ਤ), ਜਾਪਾਨ (24 ਪ੍ਰਤੀਸ਼ਤ), ਭਾਰਤ (26 ਪ੍ਰਤੀਸ਼ਤ), ਯੂਨਾਈਟਿਡ ਕਿੰਗਡਮ (10 ਪ੍ਰਤੀਸ਼ਤ), ਬੰਗਲਾਦੇਸ਼ (37 ਪ੍ਰਤੀਸ਼ਤ), ਪਾਕਿਸਤਾਨ (29 ਪ੍ਰਤੀਸ਼ਤ), ਸ਼੍ਰੀਲੰਕਾ (44 ਪ੍ਰਤੀਸ਼ਤ), ਇਜ਼ਰਾਈਲ (17 ਪ੍ਰਤੀਸ਼ਤ) ਸ਼ਾਮਲ ਹਨ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info