ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਪਾਕਿਸਤਾਨ ‘ਚ ਮੁਕਾਬਲੇ ਦੌਰਾਨ 10 ਖਾੜਕੂ ਅਤੇ ਇਕ ਫੌਜੀ ਕੈਪਟਨ ਦੀ ਮੌਤ

ਪਾਕਿਸਤਾਨ ‘ਚ ਮੁਕਾਬਲੇ ਦੌਰਾਨ 10 ਖਾੜਕੂ ਅਤੇ ਇਕ ਫੌਜੀ ਕੈਪਟਨ ਦੀ ਮੌਤ

by Raabta News
0 comments

ਪੇਸ਼ਾਵਰ, 21 ਮਾਰਚ – ਪਾਕਿਸਤਾਨ ਵਿਚ ਖਾੜਕੂਵਾਦ ਨੂੰ ਨੱਥ ਪਾਉਣ ਲਈ ਪਾਕਿਸਤਾਨੀ ਫੌਜ ਖਾੜਕੂਆਂ ਨੂੰ ਖਤਮ ਕਰਨ ਲਈ ਪਬਾਂ ਭਾਰ ਹੈ। ਪਾਕਿਸਤਾਨ ‘ਚ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿਚ ਇਕ ਮੁਕਾਬਲੇ ਦੌਰਾਨ ਇਕ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧਤ ਘਟੋ-ਘਟ 10 ਖਾੜਕੂ ਅਤੇ ਪਾਕਿਸਤਾਨੀ ਫੌਜ ਦੇ ਇਕ ਕੈਪਟਨ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਦੇ ਮੀਡੀਆ ਅਤੇ ਲੋਕ ਸੰਪਰਕ ਵਿੰਗ, ਇੰਟਰ-ਸਰਵਿਿਸਜ਼ ਪਬਲਿਕ ਰਿਲੇਸ਼ਨਜ਼ ਨੇ ਦਿਤੀ ਹੈ। ਖਾੜਕੂਆਂ ਬਾਰੇ ਸੂਹ ਮਿਲਣ ‘ਤੇ ਫੌਜ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿਤਾ ਗਿਆ।

ਜਥੇਦਾਰਾਂ ਨੂੰ ਬਦਲਣ ਨੂੰ ਲੈ ਕੇ ਪਡਿਆਲਾ ਵਾਸੀਆ ਨੇ ਫੂਕਿਆ ਅਕਾਲੀ ਦਲ ਦੇ ਆਗੂਆਂ ਦਾ ਪੁਤਲਾ

ਫੌਜ ਦੇ ਮੀਡੀਆ ਵਿੰਗ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਲਾਕੇ ਵਿਚ ਖਾੜਕੂਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਇਕ ਖੁਫੀਆ ਜਾਣਕਾਰੀ ਅਧਾਰਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕੈਪਟਨ ਹਸਨੈਨ ਅਖਤਰ ਦੀ ਮੌਤ ਭਿਆਨਕ ਮੁਕਾਬਲੇ ਦੌਰਾਨ ਹੋਈ। ਆਈ.ਐਸ.ਪੀ.ਆਰ. ਨੇ ਕਿਹਾ ਕਿ ਮਾਰੇ ਗਏ ਖਾੜਕੂਆਂ ਤੋਂ ਭਾਰੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਖਾੜਕੂ ਵਖ-ਵਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਕਈ ਹਮਲੇ ਕਰਨ ਦੇ ਨਾਲ-ਨਾਲ ਮਾਸੂਮ ਨਾਗਰਿਕਾਂ ਦੀ ਹੱਤਿਆ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਖੇਤਰ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਸੁਰਖਿਆ ਬਲ ਦੇਸ਼ ਵਿਚੋਂ ਖਾੜਕੂਵਾਦ ਦੇ ਖ਼ਤਰੇ ਨੂੰ ਖਤਮ ਕਰਨ ਲਈ ਵਚਨਬਧ ਹਨ। ।

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਾਕਿਸਤਾਨ ਵਿਚ ਖਾੜਕੂ ਹਮਲੇ ਵਧ ਗਏ ਹਨ। ਹਮਲੇ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਖਾਸ ਕਰਕੇ ਸਰਹੱਦੀ ਸੂਬਿਆਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿਚ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚੋਂ ਖਾੜਕੂਵਾਦ ਨੂੰ ਖਤਮ ਕਰਨ ਦੀ ਕਾਰਵਾਈ ਦਾ ਇਹ ਇਕ ਛੋਟਾ ਕਿਹਾ ਕਦਮ ਸੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info