ਮਿਸੀਸਾਗਾ/ਰਾਬਤਾ ਨਿਊਜ਼: ਕੈਨੇਡਾ ਦੇ ਮਿਸੀਸਾਗਾ (ਓਂਟਾਰੀਓ) ਵਿੱਚ ਹੋਈ ਗੋਲੀਬਾਰੀ ਦੌਰਾਨ ਪੰਥਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਇੱਕ ਸਿੱਖ ਕਾਰਕੁੰਨ ਤੇ ਸਫਲ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਮਾਰੇ ਜਾਣ ਦੀ ਮੰਦਭਾਗੀ ਖ਼ਬਰ ਹੈ।
ਇਹ ਘਟਨਾ ਕੱਲ ਦੁਪਹਿਰ ਤੋਂ ਥੋੜ੍ਹਾ ਸਮੇਂ ਪਹਿਲਾਂ ਟ੍ਰੈਨਮੀਰ ਡ੍ਰਾਈਵ ਅਤੇ ਟੈਲਫੋਰਡ ਵੇਅ ਦੇ ਇਲਾਕੇ ਵਿੱਚ, ਡਿਕਸੀ ਅਤੇ ਡੈਰੀ ਰੋਡ ਦੇ ਨੇੜੇ ਵਾਪਰੀ।
ਪੀਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ 51 ਸਾਲਾ ਹਰਜੀਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਰਾਹ ਵਿੱਚ ਹੀ ਮੌਤ ਹੋ ਗਈ। ਹਰਜੀਤ ਸਿੰਘ ਢੱਡਾ ਭਾਰਤ ਦੇ ਬਾਜ਼ਪੁਰ (ਉਤਰਾਖੰਡ) ਤੋਂ ਕੈਨੇਡਾ ਆ ਕੇ ਵਸਿਆ ਸੀ। ਉਨ੍ਹਾਂ ਦਾ ਟਰੱਕਿੰਗ ਸੇਫਟੀ ਐਂਡ ਕੰਪਲਾਇੰਸ ਦਾ ਕੰਮ ਸੀ।
ਬਰਡ ਫਲੂ ਨੇ ਦਿੱਤੀ ਦਸਤਕ, ਹਫਤੇ ਲਈ ਬੰਦ ਹੋਏ ਚਿੜੀਆਘਰ
ਗੌਰਤਲਬ ਹੈ ਕਿ ਪੰਥਕ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਪੁਲਿਸ ਨੇ ਹਰਜੀਤ ਸਿੰਘ ਢੱਡਾ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਦੀ ਜਾਨ ਨੂੰ ਵੀ ਖਤਰਾ ਹੈ। ਹਰਜੀਤ ਸਿੰਘ ਢੱਡਾ ਦੇ ਨੇੜਲੇ ਦੋਸਤਾਂ ਮੁਤਾਬਕ ਉਨ੍ਹਾਂ ਨੂੰ ਕੁਝ ਸਮੇਂ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ ਤੇ ਵਾਰ ਵਾਰ ਪਿੱਛਾ ਕੀਤਾ ਜਾ ਰਿਹਾ ਸੀ, ਇਸ ਬਾਰੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ।