ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਹੈਰੋਇਨ ਸਮਗਲੰਿਗ ਅਤੇ ਦੇਸ਼ ਦਰੋਹ ਦੇ ਮਾਮਲੇ ‘ਚ ਰਣਵੀਰ ਨੂੰ ਕੈਦ, ਗੁਰਮੇਜ਼, ਹਰਪ੍ਰੀਤ ,ਗੁਰਪ੍ਰੀਤ ਬਰੀ

ਹੈਰੋਇਨ ਸਮਗਲੰਿਗ ਅਤੇ ਦੇਸ਼ ਦਰੋਹ ਦੇ ਮਾਮਲੇ ‘ਚ ਰਣਵੀਰ ਨੂੰ ਕੈਦ, ਗੁਰਮੇਜ਼, ਹਰਪ੍ਰੀਤ ,ਗੁਰਪ੍ਰੀਤ ਬਰੀ

by Raabta News
0 comments

ਜਲੰਧਰ, 21 ਅਪ੍ਰੈਲ – ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਲੋਂ ਹੈਰੋਇਨ ਸਮਗਲੰਿਗ ਅਤੇ ਦੇਸ਼ ਦਰੋਹ ਦੇ ਮਾਮਲੇ ‘ਚ ਰਣਵੀਰ ਸਿੰਘ ਉਰਫ ਰਣਬੀਰ ਸਿੰਘ ਉਰਫ ਰਾਣਾ ਪੁੱਤਰ ਪਰਮਜੀਤ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਦੋਸ਼ ਸਾਬਤ ਹੋ ਜਾਣ ਤੇ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ 6 ਮਹੀਨੇ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ਤੇ ਦੋਸ਼ੀ ਨੂੰ 2 ਮਹੀਨੇ ਦੀ ਹੋਰ ਕੈਦ ਦੀ ਸਜਾ ਦਾ ਹੁਕਮ ਸੁਣਾਇਆ ਹੈ। ਜਦਕਿ ਇਸੇ ਕੇਸ ‘ਚ ਫੋਜੀ ਗੁਰਭੇਜ ਸਿੰਘ ਉਰਫ ਸੰਨੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਪੂੰਨੀਆਂ ਥਾਣਾ ਸਦਰ ਪੱਟੀ ਜਿਲ੍ਹਾ ਤਰਨਤਾਰਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਚੀਚਾ ਜਿਲ੍ਹਾ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਦਾਉਕੇ ਜਿਲ੍ਹਾ ਅੰਮ੍ਰਿਤਸਰ ਨੂੰ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਬਾਇਜੱਤ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ।

ਇਸ ਮਾਮਲੇ ‘ਚ 24-5-2021 ਨੂੰ ਥਾਣਾ ਮਹਿਤਪੁਰ ਜਲੰਧਰ ਦੀ ਪੁਲਸ ਨੂੰ ਰਿਪੋਰਟ ਮਿਲੀ ਸੀ ਕਿ ਰਣਵੀਰ ਸਿੰਘ ਉਰਫ ਰਣਬੀਰ ਸਿੰਘ ਜੋਕਿ ਨਸ਼ਾ ਸਮਗਲੰਿਗ ਕਰਨ ਦਾ ਵੱਡੇ ਪੱਧਰ ਤੇ ਵੇਚਣ ਦਾ ਕੰਮ ਕਰਦਾ ਹੇ ਜੋਕਿ ਅੱਜ ਜਲੰਧਰ ਜਿਲ੍ਹੇ ‘ਚ ਘੁੰਮ ਰਿਹਾ ਹੈ ਜੇਕਰ ਗਸ਼ਤ ਤੇਜ਼ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ ਪੁਲਸ ਨੇ ਮਹਿਤਪੁਰ ਤੋਂ ਪਰਜਿਆਂ ਵਲ ਅੱਡਾ ਪਿੰਡ ਰਾਮੂਵਾਲ ਤੋਂ ਕਾਬੂ ਕਰ ਉਸਦੇ ਕਬਜ਼ੇ ਤੋਂ 70 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਸੀ।

ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਹਰਪ੍ਰੀਤ ਸਿੰਘ ਜੋ ਫੋਜ ‘ਚ ਸਿਪਾਹੀ ਸੀ ਦਾ ਨਾਮ ਲਿਆ ਤੇ ਉਸਨੇ ਗੁਰਭੇਜ ਸਿੰਘ ਦਾ ਨਾਮ ਲਿਆ ਕਿ ਮੈਂ ਇਨ੍ਹਾਂ ਕੋਲੋਂ ਹੈਰੋਇੰਨ ਅਤੇ ਹੋਰ ਨਸ਼ੀਲੇ ਪਦਾਰਥ ਲੈਂਦਾ ਸੀ। ਬਾਅਦ ‘ਚ ਪੁਲਸ ਨੇ ਉਕਤ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇਨ੍ਹਾਂ ਦੇ ਕਬਜ਼ੇ ਤੋਂ ਕੁਝ ਫੌਜ ਦੇ ਖੂਫੀਆ ਦਸਤਾਵੇਜ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਜਿਸ ਤੋਂ ਪੁਲਸ ਨੂੰ ਪਤਾ ਚਲਿਆ ਕਿ ਫੌਜੀ ਗੁਰਭੇਜ ਸਿੰਘ ਤੋਂ ਤਸਵੀਰਾਂ ਮੰਗਵਾ ਕੇ ਅੱਗੇ ਵੱਟਸਐਪ ਰਾਹੀਂ ਰਣਵੀਰ ਸਿੰਘ ਨੂੰ ਭੇਜੀਆਂ ਸੀ ਜੋ ਉਸਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਅੱਗੇ ਪਾਕਿਸਤਾਨ ‘ਚ ਭੇਜੀਆਂ ਸਨ ਅਤੇ ਪਾਕਿਸਤਾਨ ਤੋਂ ਪੈਸੇ ਆਪਸ ‘ਚ ਵੰਡ ਲਏ ਸੀ। ਪੁਲਸ ਨੇ ਉਕਤ ਚਾਰਾਂ ਨੂੰ ਗ੍ਰਿਫਤਾਰ ਕਰ ਧਾਰਾ 21 ਬੀ ,29,61,85 ਐਨ ਡੀ ਪੀ ਐਸ ਐਕਟ ,3,5,9 ਅਫਿਿਸ਼ਅਲ ਸੀਕਰੇਟ ਐਕਟ 1923 ,120 ਬੀ ,124-ਏ ਆਈ ਪੀ ਸੀ ਦੇ ਤਹਿਤ ਥਾਣਾ ਮਹਿਤਪੁਰ ਵਿਖੇ ਮਾਮਲਾ ਦਰਜ ਕੀਤਾ ਸੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info