ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Wednesday, July 29, 2026
Home » ਕੈਥੋਲਿਕ ਚਰਚ ਦੇ ਮੁੱਖੀ ਪੋਪ ਫ੍ਰਾਂਸਿਸ ਦਾ ਦਿਹਾਂਤ

ਕੈਥੋਲਿਕ ਚਰਚ ਦੇ ਮੁੱਖੀ ਪੋਪ ਫ੍ਰਾਂਸਿਸ ਦਾ ਦਿਹਾਂਤ

by Raabta News
0 comments

ਰੋਮ, 21 ਅਪ੍ਰੈਲ – ਦੁਨੀਆ ਭਰ ਦੇ ਇਸਾਈ ਭਾਈਚਾਰੇ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਰੋਮ ਸਥਿਤ ਘਰ ਸੈਂਟਾ ਮਾਰਟਾ ਵਿਖੇ ਸਵੇਰੇ 7:35ਵਜੇ ਕੈਥੋਲਿਕ ਚਰਚ ਦੇ 266ਵੇਂ ਮੁੱਖੀ ਪੋਪ ਫ੍ਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਜਦੋਂ ਉਹ ਨੂੰ ਜੈਮੇਲੀ ਹਸਪਤਾਲ ਤੋਂ ਬਾਹਰ ਆਏ ਸਨ ਤਾਂ ਡਾਕਟਰਾਂ ਨੇ ਉਹਨਾਂ ਨੂੰ ਰੋਮ ਤਬਦੀਲ ਕਰ ਦਿੱਤਾ ਸੀ। 12 ਸਾਲ 39 ਦਿਨ ਪੋਪ ਮੁੱਖੀ ਰਹੇ ਪੋਪ ਫ੍ਰਾਂਸਿਸ ਦਾ ਅਸਲ ਨਾਮ ਜੋਰਜ ਮਾਰੀਓ ਬਰਗੋਲਿਓ ਸੀ, ਜਿਹਨਾਂ ਦਾ ਜਨਮ 17 ਦਸੰਬਰ 1936 ਈਃਨੂੰ ਅਰਜਨਟੀਨਾ ਵਿੱਚ ਹੋਇਆ। ਇਹ ਆਪਣੇ ਮਾਪਿਆਂ ਦੀ ਪਹਿਲੀ ਔਲਾਦ ਸਨ।

17 ਸਾਲ ਦੀ ਉਮਰ ਵਿੱਚ ਪੋਪ ਨੇ ਚਰਚ ਦਾ ਪੁਜਾਰੀ ਬਣਨ ਦਾ ਫੈਸਲਾ ਕਰ ਲਿਆ ਸੀ ਤੇ ਧਰਮ ਸ਼ਾਸਤਰ ਵਿੱਚ ਡਿਗਰੀ ਕਰਨ ਦੇ ਨਾਲ-ਨਾਲ ਫ੍ਰੈਂਚ, ਇਤਾਲਵੀ, ਜਰਮਨੀ, ਅੰਗਰੇਜ਼ੀ, ਲਾਤੀਨੀ ਤੇ ਯੂਨਾਨੀ ਭਸ਼ਾਵਾਂ ਵੀ ਸਿੱਖੀਆਂ ।13 ਦਸੰਬਰ 1969 ਨੂੰ ਪੋਪ ਫ੍ਰਾਂਸਿਸ ਨੂੰ ਪਹਿਲੀ ਵਾਰ ਪਾਦਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਿਲਆ ਤੇ 13 ਮਾਰਚ, 2013 ਤੋਂ ਲੈਕੇ 21 ਅਪ੍ਰੈਲ, 2025 ਤੱਕ ਉਹ ਕੈਥੋਲਿਕ ਚਰਚ ਦੇ 266ਵੇਂ ਪੋਪ ਵਜੋਂ ਆਖ਼ਰੀ ਸਾਹ ਤੱਕ ਸੇਵਾ ਨਿਭਾਉਂਦੇ ਰਹੇ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info