ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਟਕਸਾਲੀ ਅਕਾਲੀ ਆਗੂ ਮੇਜਰ ਸਿੰਘ ਸਵੱਦੀ ਨਹੀਂ ਰਹੇ!

ਟਕਸਾਲੀ ਅਕਾਲੀ ਆਗੂ ਮੇਜਰ ਸਿੰਘ ਸਵੱਦੀ ਨਹੀਂ ਰਹੇ!

by Raabta News
0 comments

ਸੈਨਹੋਜੇ, ਕੈਲੀਫੋਰਨੀਆ (ਰਾਬਤਾ ਨਿਊਜ਼) : ਸ਼੍ਰੋਮਣੀ ਅਕਾਲੀ ਦੇ ਟਕਸਾਲੀ ਆਗੂ ਮੇਜਰ ਸਿੰਘ ਸਵੱਦੀ ਬੀਤੇ ਕੱਲ੍ਹ ਆਪਣੇ ਘਰ ਸੈਨਹੋਜੇ ਕੈਲੇਫੋਰਨੀਆ ਵਿੱਚ ਆਪਣੀ 96 ਸਾਲ ਅਨੰਦਮਈ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ 17 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮੇਂ ਸਮੇਂ ਅੰਤ੍ਰਿਗ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਅਹੁਦਿਆਂ ਉਪਰ ਰਹੇ। ਪੰਜਾਬ ਵਿੱਚ ਸਰਗਰਮ ਅਕਾਲੀ ਰਾਜਨੀਤੀ ਦੇ ਨਾਲ ਨਾਲ ਉਹ ਪਿੰਡ ਸਵੱਦੀ ਖੁਰਦ ਦੇ ਲਗਾਤਾਰ 38 ਸਾਲ ਸਰਪੰਚ ਵੀ ਰਹੇ। ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫ਼ਤਿਹ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਸਮੇਂ ਅਕਾਲੀ ਰਾਜਨੀਤੀ ਵਿੱਚ ਆਏ।

ਉਨਾ ਸੰਤ ਫਤਹ ਸਿੰਘ , ਜੱਥੇਦਾਰ ਮੋਹਨ ਸਿੰਘ ਤੁੱੜ , ਜੱਥੇਦਾਰ ਜਗਦੇਵ ਸਿੰਘ ਤਲਵੰਡੀ , ਸੰਤ ਹਰਚੰਦ ਸਿੰਘ ਲੌਗੋਵਾਲ, ਸਰਦਾਰ ਸੁਰਜੀਤ ਸਿੰਘ ਬਰਨਾਲਾ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਸਮੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਫ਼ਾਦਾਰੀ ਨਾਲ ਸੇਵਾ ਨਿਭਾਈ ।

ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਉਹ ਨਿਕਟਵਰਤੀ ਸਨ ਅਤੇ ਹਰ ਔਖੇ ਸੌਖੇ ਸਮੇਂ ਦੋਨਾਂ ਇੱਕ ਦੂਸਰੇ ਦਾ ਸਾਥ ਨਿਭਾਇਆ ।
ਉਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਪੰਜਾਬੀ ਸੂਬਾ ਮੋਰਚਾ , ਐਮਰਜੈਂਸੀ ਮੋਰਚਾ , ਧਰਮ ਯੁੱਧ ਮੋਰਚਾ ਆਦਿ ਵਿੱਚ ਸਰਗਰਮ ਹਿੱਸਾ ਲਿਆ ।

1984 ਤੋਂ ਲੈ ਕੇ ਬਲੈਕ ਥੰਡਰ ਉਪਰੇਸ਼ਨ ਤੱਕ ਖਤਰਨਾਕ ਸਮੇ ਉਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ , ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਲੈ ਕੇ ਹਰ ਖਾੜਕੂ ਧਿਰਾਂ ਨਾਲ ਉਨਾ ਦਾ ਚੰਗਾ ਸੰਬੰਧ ਰਿਹਾ ਜਿਸ ਕਾਰਨ ਉਨਾਂ ਅਕਾਲੀ ਲੀਡਰਸ਼ਿਪ ਅਤੇ ਖਾੜਕੂ ਧਿਰਾਂ ਵਿੱਚ ਤਕਰਾਰ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ । ਨਰਮ ਅਤੇ ਇਮਾਨਦਾਰ ਸੁਭਾਅ ਦੇ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੁਲਾਜਮਾ ਅਕਾਲੀ ਵਰਕਾਰਾ ਨੂੰ ਇੱਕੋ ਪਰਵਾਰ ਸਮਝਣ ਕਰਕੇ ਅਕਾਲੀ ਰਾਜਨੀਤੀ ਵਿੱਚ ਉਨਾ ਨੂੰ ਬਾਈ ਜੀ ਕਹਿ ਕੇ ਹੀ ਬੁਲਾਇਆ ਜਾਂਦਾ ਸੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info