ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਹੈਂਡ ਗ੍ਰਨੇਡ ਸਣੇ ਹਥਿਆਰਾਂ ਦੀ ਖੇਪ ਬਰਾਮਦ, ਵੱਡੀ ਸਾਜ਼ਿਸ਼ ਨਾਕਾਮ

ਹੈਂਡ ਗ੍ਰਨੇਡ ਸਣੇ ਹਥਿਆਰਾਂ ਦੀ ਖੇਪ ਬਰਾਮਦ, ਵੱਡੀ ਸਾਜ਼ਿਸ਼ ਨਾਕਾਮ

by Raabta News
0 comments

ਅੰਮ੍ਰਿਤਸਰ, 1 ਮਈ – ਲਗਾਤਾਰ ਪੰਜਾਬ ‘ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਬੀ. ਐੱਸ. ਐੱਫ. ਵੱਲੋਂ ਇਸ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਵਾਰ ਫਿਰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਬੈਰੋਪਾਲ ਦੇ ਇਲਾਕੇ ‘ਚ ਇਕ ਡਰੋਨ ਰਾਹੀਂ ਸੁੱਟੀ ਗਈ ਖੇਪ ਬਰਾਮਦ ਕੀਤੀ ਹੈ। ਜਿਸ ‘ਚ ਦੋ ਹੈਂਡ ਗ੍ਰਨੇਡ, ਚਾਰ ਪਿਸਤੌਲ, 6 ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਵੀ ਬੀ. ਐੱਸ. ਐੱਫ.ਨੇ ਸਰਹੱਦੀ ਪਿੰਡ ਬੱਲਰਵਾਲ ਦੇ ਇਲਾਕੇ ਵਿੱਚ ਇੱਕ ਵੱਡਾ ਪੈਕੇਟ ਬਰਾਮਦ ਕੀਤਾ ਸੀ, ਜਿਸ ਵਿੱਚ 6 ਹੈਂਡ ਗ੍ਰਨੇਡ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਜ਼ਬਤ ਕੀਤੇ ਗਏ ਸਨ। ਇਸ ਕਾਰਵਾਈ ਨਾਲ ਵੱਡਾ ਹਾਦਸਾ ਹੋਣੋਂ ਬੱਚ ਗਿਆ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info