ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Saturday, September 12, 2026
Home » ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ 18ਵਾਂ ਰੋਜ਼ਾ ਅੱਜ 19 ਮਾਰਚ ਨੂੰ ਖੁੱਲ੍ਹੇਗਾ ਸ਼ਾਮ 6:40 ਵਜੇ

ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ 18ਵਾਂ ਰੋਜ਼ਾ ਅੱਜ 19 ਮਾਰਚ ਨੂੰ ਖੁੱਲ੍ਹੇਗਾ ਸ਼ਾਮ 6:40 ਵਜੇ

by Raabta News
0 comments

ਮਾਲੇਰਕੋਟਲਾ 19 ਮਾਰਚ 2025, ਇਸਲਾਮ ਦਾ ਸਭ ਤੋ ਪਵਿੱਤਰ ਰਮਜਾਨ ਉਲ ਮੁਬਾਰਕ ਦਾ ਮਹੀਨਾਂ ਅੱਜ 2 ਮਾਰਚ ਤੋ ਸ਼ੁਰੂ ਹੋ ਚੁੱਕਾ ਹੈ ਜਿਸ ਸਬੰਧੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਹਜ਼ਰਤ ਮੌਲਾਨਾ ਅਬਦੁਲ ਸੱਤਾਰ ਇਮਾਮ ਤੇ ਖਤੀਬ ਜਾਮਾ ਮਸਜਿਦ ਮਾਲੇਰਕੋਟਲਾ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਦੀ ਮਹੱਤਤਾਂ ਸਬੰਧੀ ਦੱਸਦਿਆ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਇਸ ਸਬੰਧੀ ਫਰਮਾਉਂਦੇ ਹਨ ਕਿ ਜੰਨਤ (ਸਵਰਗ) ਦੇ ਅੱੱਠ ਦਰਵਾਜਿਆਂ ਵਿੱਚੋ ਇੱਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਨ੍ਹਾਂ ਦਰਵਾਜਿਆਂ ਵਿੱਚੋਂ ਦੀ ਗੁਜ਼ਰ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ। ਇਸੇ ਤਰ੍ਹਾਂ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਰੋਜ਼ਾ ਖੁੱਲ੍ਹਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਰੋਜ਼ੇਦਾਰ ਦੀ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ। ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ਾ ਅਤੇ ਕੁਰਆਨ-ਸ਼ਰੀਫ ਕਿਆਮਤ ਵਾਲੇ ਦਿਨ ਬਦਲਾ ਲੈਣ ਲਈ ਰੱਬ ਨਾਲ ਝਗੜਨਗੇ। ਰੋਜ਼ਾ ਰੱਬ ਅੱਗੇ ਰੋਜ਼ੇਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ- ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਅਤੇ ਕੁਰਆਨ-ਮਜੀਦ ਕਹੇਗਾ ਕਿ ਮੈਨੇ ਇਸ ਨੂੰ ਰਾਤਾਂ ਨੂੰ ਤਿਲਾਵਤ ਲਈ ਜਗਾਕੇ ਰੱਖਿਆ।ਇਸ ਲਈ ਤੂੰ ਇਸ ਨੂੰ ਮੁਆਫ ਕਰ ਦੇ।

ਮਾਲੇਰਕੋਟਲਾ ਵਿਖੇ ਜਾਰੀ ਵੱਖ ਵੱਖ ਸੰਸਥਾਵਾਂ ਅਨੁਸਾਰ ਜਾਰੀ ਕੀਤੇ ਗਏ ਰਮਜ਼ਾਨ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ ਅਨੁਸਾਰ ਅੱਜ ਰਮਜ਼ਾਨ ਉਲ ਮੁਬਾਰਕ ਦਾ 18ਵਾਂ ਰੋਜ਼ਾ ਮਾਲੇਰਕੋਟਲਾ ਵਿਖੇ ਅੱਜ 19 ਮਾਰਚ ਨੂੰ ਸ਼ਾਮ 6:40 ਤੇ ਖੋਲਿਆ ਜਾਵੇਗਾ ਤੇ ਅਗਲੇ ਦਿਨ 19ਵਾਂ ਰੋਜ਼ਾ 20 ਮਾਰਚ ਨੂੰ ਰੱਖਣ (ਸ਼ਹਿਰੀ) ਦਾ ਸਮਾਂ ਸਵੇਰੇ 5:12 ਵਜੇ ਤੱਕ ਰਹੇਗਾ। ਜਦੋਂ ਕਿ ਪੰਜਾਬ ਦੇ ਦੂਜੇ ਸ਼ਹਿਰਾਂ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼੍ਹਾ ਖੋਲਣ ਤੇ ਰੱਖਣ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੀ ਹੋਵੇਗਾ ਪਰ ਨਾਭਾ ਅੱਧਾ ਮਿੰਟ, ਸਰਹਿੰਦ 2 ਮਿੰਟ, ਹੁਸ਼ਿਆਰਪੁਰ ਅੱਧਾ ਮਿੰਟ, ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ ਜਿਥੇ 2 ਮਿੰਟ ਪਹਿਲਾ ਹੋਵੇਗਾ ਉਥੇ ਹੀ ਸੰਗਰੂਰ ਅੱਧਾ ਮਿੰਟ, ਮਾਨਸਾ 2 ਮਿੰਟ, ਸੁਨਾਮ ਅੱਧਾ ਮਿੰਟ, ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ ਚ 4 ਮਿੰਟ ਬਾਅਦ ਹੋਵੇਗਾ।

ਰੋਜ਼ਾ ਰੱਖਣ ਅਤੇ ਖੋਲ੍ਹਣ ਸਮੇਂ ਇਹ ਨੀਯਤ (ਦੁਆ) ਪੜ੍ਹੀ ਜਾਦੀ ਹੈ
ਰੋਜ਼ਾ ਖੋਲਣ ਦੀ ਅਰਬੀ ‘ਚ ਨੀਯਤ (ਦੁਆ)
“ਅੱਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ”
ਰੋਜ਼ਾ ਰੱਖਣ ਦੀ ਅਰਬੀ ਚ ਨੀਯਤ (ਦੁਆ)
“ ਵ ਬਿ ਸੋਮੀ ਗ਼ਦਿੱਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ”

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info