ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, July 28, 2026
Home » ਪਹਿਲਗਾਮ ਹਮਲੇ ਤੋਂ ਬਾਦ ਭਾਰਤ ਦੇ ਬਦਲੇ ਦੇ ਡਰੋਂ ਪਾਕਿਸਤਾਨ ਨੇ ਏਅਰ ਫੋਰਸ ਨੂੰ ਕੀਤਾ ਅਲਰਟ

ਪਹਿਲਗਾਮ ਹਮਲੇ ਤੋਂ ਬਾਦ ਭਾਰਤ ਦੇ ਬਦਲੇ ਦੇ ਡਰੋਂ ਪਾਕਿਸਤਾਨ ਨੇ ਏਅਰ ਫੋਰਸ ਨੂੰ ਕੀਤਾ ਅਲਰਟ

by Raabta News
0 comments

ਨਵੀਂ ਦਿੱਲੀ, 23 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਮਗਰੋਂ ਭਾਰਤੀਆਂ ‘ਚ ਸਖ਼ਤ ਰੋਸ ਹੈ। ਭਾਰਤੀਆਂ ਵੱਲੋਂ ਪਾਕਿਸਤਾਨ ‘ਤੇ ਹਮਲਾ ਕੀਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਬਿਆਨਾਂ ਮਗਰੋਂ ਪਾਕਿਸਤਾਨ ਵਿਚ ਦਹਿਸ਼ਤ ਵਿਚ ਮਾਹੌਲ ਹੈ। ਭਾਰਤ ਦੇ ਹਮਲੇ ਦੇ ਡਰ ਤੋਂ ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਭਾਰਤੀ ਸੀਮਾ ਨੇੜੇ ਪੀ.ਏ.ਐੱਫ ਦੀ ਵੱਡੀ ਹਲਚਲ ਦੇਖੀ ਗਈ ਹੈ। ਐੱਲ.ਓ.ਸੀ. ਦੇ ਅੰਦਰ ਜਿੰਨੀਆਂ ਵੀ ਪੋਸਟਾਂ ਹਨ ਉਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰਤੀ ਖੁਫੀਆ ਸੂਤਰਾਂ ਮੁਤਾਬਕ ਇਹ ਕਦਮ ਭਾਰਤ ਦੀ ਕਿਸੇ ਸੰਭਾਵਿਤ ਜਵਾਬੀ ਕਾਰਵਾਈ ਦੇ ਡਰੋਂ ਚੁੱਕਿਆ ਗਿਆ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਆਪਣੇ ਏਅਰਕ੍ਰਾਫਟ ਦੀ ਮਦਦ ਨਾਲ ਏਅਰਬੇਸ ‘ਤੇ ਸਾਜੋ ਸਾਮਾਨ ਪਹੁੰਚਾ ਰਿਹਾ ਹੈ। ਕੁਝ ਸੂਤਰਾਂ ਮੁਤਾਬਕ ਪਾਕਿਸਤਾਨ ਏਅਰ ਫੋਰਸ ਨੇ ਭਾਰਤੀ ਸਰਹੱਦ ਨੇੜਲੇ ਏਅਰਬੇਸ ਵਿਚ ਏਅਰਕ੍ਰਾਫਟ ਦੀ ਤਾਇਨਾਤੀ ਵਧਾ ਦਿੱਤੀ ਹੈ।
ਦੂਜੇ ਪਾਸੇ ਭਾਰਤੀਆਂ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐਕਸ਼ਨ ਮੋਡ ਵਿਚ ਹਨ। ਉਹ ਆਪਣਾ ਸਾਊਦੀ ਅਰਬ ਦਾ ਦੌਰਾ ਅੱਧ ਵਿਚਾਲੇ ਛੱਡ ਕੇ ਵਾਪਸ ਆ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਮਲੇ ਦਾ ਜਵਾਬ ਦੇਣ ਦੀ ਗੱਲ ਕਹੀ ਹੈ।

ਅਮਿਤ ਸ਼ਾਹ ਨੇ ਸਾਫ ਸ਼ਬਦਾਂ ਵਿਚ ਅੱਤਵਾਦੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਅਸੀਂ ਛੱਡਾਂਗੇ ਨਹੀਂ। ਅਸੀਂ ਅੱਤਵਾਦ ਦੇ ਅੱਗੇ ਝੁੱਕਣ ਵਾਲੇ ਨਹੀਂ ਹਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਵਾਬੀ ਕਾਰਵਾਈ ਦੀ ਗੱਲ ਕੀਤੀ ਹੈ। ਰਾਜਨਾਥ ਬੋਲੇ-ਭਾਰਤ ਡਰੇਗਾ ਨਹੀਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਮੂੰਹਤੋੜ ਜਵਾਬ ਦੇਵਾਂਗੇ। ਰਾਜਨਾਥ ਸਿੰਘ ਨੇ ਸਾਫ ਕੀਤਾ ਕਿ ਅੱਤਵਾਦ ਖ਼ਿਲਾਫ਼ ਭਾਰਤ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ ਅਤੇ ਭਾਰਤ ਕਿਸੇ ਵੀ ਸੂਰਤ ਵਿਚ ਡਰਨ ਵਾਲਾ ਨਹੀੰ ਹੈ। ਅਸੀਂ ਅੱਤਵਾਦੀਆਂ ਨੂੰ ਮੁੂੰਹਤੋੜ ਜਵਾਬ ਦੇਵਾਂਗੇ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info