ਭੁਵਨੇਸ਼ਵਰ , 2 ਮਈ – ਕਾਠਮੰਡੂ ਦੀ ਇੱਕ ਨੇਪਾਲੀ ਵਿਿਦਆਰਥਣ ਵੀਰਵਾਰ ਨੂੰ ਕਲੰਿਗਾ ਇੰਸਟੀਚਿਊਟ ਆਫ਼ ਇੰਡਸਟਰੀਅਲ ਟੈਕਨਾਲੋਜੀ ਦੇ ਕੁੜੀਆਂ ਦੇ ਹੋਸਟਲ ਵਿੱਚ ਮ੍ਰਿਤਕ ਪਾਈ ਗਈ। ਇਹ ਤਿੰਨ ਮਹੀਨਿਆਂ ਵਿੱਚ ਇਸ ਸੰਸਥਾ ਵਿੱਚ ਕਿਸੇ ਨੇਪਾਲੀ ਵਿਿਦਆਰਥੀ ਦੀ ਮੌਤ ਦਾ ਦੂਜਾ ਮਾਮਲਾ ਹੈ।
ਪੁਲਿਸ ਨੇ ਦੱਸਿਆ ਕਿ ਵਿਿਦਆਰਥਣ ਸ਼ਾਮ 7 ਵਜੇ ਦੇ ਕਰੀਬ ਕੁੜੀਆਂ ਦੇ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਲਟਕਦੀ ਹੋਈ ਮਿਲੀ। ਭੁਵਨੇਸ਼ਵਰ ਦੇ ਪੁਲਿਸ ਕਮਿਸ਼ਨਰ ਐੱਸ ਦੇਵ ਦੱਤਾ ਸਿੰਘ ਨੇ ਕਿਹਾ ਕਿ ਫੋਰੈਂਸਿਕ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਹੋਸਟਲ ਦੀਆਂ ਹੋਰ ਕੁੜੀਆਂ ਤੋਂ ਪੁੱਛਗਿੱਛ ਕਰਕੇ ਜਾਂਚ ਕੀਤੀ। ਇਸ ਘਟਨਾ ‘ਤੇ ਯੂਡੀ (ਗੈਰ-ਕੁਦਰਤੀ ਮੌਤ) ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਵਿਿਦਆਰਥੀ ਦੇ ਮਾਪਿਆਂ ਅਤੇ ਨੇਪਾਲੀ ਦੂਤਘਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਭੁਵਨੇਸ਼ਵਰ ਭੇਜ ਦਿੱਤਾ ਗਿਆ ਹੈ ਅਤੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਹਾਲਾਂਕਿ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜੈਸਲਮੇਰ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿੱਚ ਇੱਕ 21 ਸਾਲਾ ਨੇਪਾਲੀ ਵਿਿਦਆਰਥਣ ਪ੍ਰਕ੍ਰਿਤੀ ਲਮਸਲ ਦੀ ਉਸੇ ਸੰਸਥਾ ਦੇ ਹੋਸਟਲ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਹ ਬੀ. ਟੈੱਕ ਤੀਜੇ ਸਾਲ ਦੀ ਵਿਿਦਆਰਥਣ ਸੀ। ਉਸ ਘਟਨਾ ਤੋਂ ਬਾਅਦ 500 ਤੋਂ ਵੱਧ ਨੇਪਾਲੀ ਵਿਿਦਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹਾਲਾਤ ਉਦੋਂ ਵਿਗੜ ਗਏ ਜਦੋਂ ਕਾਲਜ ਪ੍ਰਸ਼ਾਸਨ ਨੇ ਕੁਝ ਵਿਿਦਆਰਥੀਆਂ ਨੂੰ ਹੋਸਟਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਨੇਪਾਲੀ ਦੂਤਘਰ ਨੂੰ ਦਖਲ ਦੇਣਾ ਪਿਆ।
ਪ੍ਰਕ੍ਰਿਤੀ ਲਮਸਲ ਦੀ ਮੌਤ ਦੇ ਸਬੰਧ ਵਿੱਚ ਉਸਦੇ ਦੋਸਤਾਂ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਉਸਦੇ ਸਾਬਕਾ ਬੁਆਏਫ੍ਰੈਂਡ ਅਦਵਿਕ ਸ਼੍ਰੀਵਾਸਤਵ ਦੁਆਰਾ ਪ੍ਰੇਸ਼ਨ ਕੀਤੇ ਜਾਣ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਸੰਸਥਾ ਵਿੱਚ ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਵਿਦੇਸ਼ੀ ਵਿਿਦਆਰਥੀਆਂ ਦੀ ਸੁਰੱਖਿਆ, ਮਾਨਸਿਕ ਸਿਹਤ ਅਤੇ ਦੇਖਭਾਲ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।