ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Wednesday, July 29, 2026
Home » ਅਪ੍ਰੈਲ ‘ਚ ਦੋ ਦੇਸ਼ਾਂ ਦੀ ਯਾਤਰਾ ‘ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਪ੍ਰੈਲ ‘ਚ ਦੋ ਦੇਸ਼ਾਂ ਦੀ ਯਾਤਰਾ ‘ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

by Raabta News
0 comments

ਨਵੀਂ ਦਿੱਲੀ , 28 ਮਾਰਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਥਾਈਲੈਂਡ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ, ਜਿਸ ‘ਚ ਭਾਰਤ ਦੀ ਨਵੀਂ ਐਲਾਨੀ ਮਹਾਸਾਗਰ ਨੀਤੀ ਅਧੀਨ ਖੇਤਰੀ ਸਹਿਯੋਗ ਨੂੰ ਉਤਸ਼ਾਹ ਦੇਣ ਅਤੇ ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਲਈ ਦ੍ਰਿਸ਼ਟੀਕੋਣ ‘ਤੇ ਵਿਆਪਕ ਧਿਆਨ ਕੇਂਦਰਿਤ ਕੀਤਾ ਜਾਵੇਗਾ। ਯਾਤਰਾ ਦੇ ਪਹਿਲੇ ਪੜਾਅ ‘ਚ, ਪ੍ਰਧਾਨ ਮੰਤਰੀ ਥਾਈਲੈਂਡ ਵਲੋਂ ਆਯੋਜਿਤ 6ਵੇਂ ਬਿਮਸਟੇਕੋ ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਤਿੰਨ ਤੋਂ ਚਾਰ ਅਪ੍ਰੈਲ ਤਕ ਬੈਂਕਾਕ ਦਾ ਦੌਰਾ ਕਰਨਗੇ।

ਵਿਦੇਸ਼ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਥਾਈਲੈਂਡ ਦੀ ਤੀਜੀ ਯਾਤਰਾ ਹੋਵੇਗੀ। ਥਾਈਲੈਂਡ ਤੋਂ, ਮੋਦੀ ਕੋਲੰਬੋ ਦੀ ਉਚ ਲੀਡਰਸ਼ਿਪ ਨਾਲ ਗੱਲਬਾਤ ਕਰਨ ਲਈ ਤਿੰਨ ਦਿਨਾਂ ਦੀ ਯਾਤਰਾ ਲਈ ਸ਼੍ਰੀਲੰਕਾ ਜਾਣਗੇ।

ਵਿਦੇਸ਼ ਮੰਤਰਾਲਾ ਨੇ ਕਿਹਾ, ਪ੍ਰਧਾਨ ਮੰਤਰੀ ਦੀ ਥਾਈਲੈਂਡ ਅਤੇ ਸ਼੍ਰੀਨਗਰ ਦੀ ਯਾਤਰਾ ਅਤੇ 6ਵੇਂ ਬਿਮਸਟੇਕੋ ਸਿਖਰ ਸੰਮੇਲਨ ‘ਚ ਉਨ੍ਹਾਂ ਦੀ ਹਿੱਸੇਦਾਰੀ ਭਾਰਤ ਦੀ ਪਹਿਲੇ ਗੁਆਂਢੀ ਨੀਤੀੋ, ਐਕਟ ਈਸਟ ਨੀਤੀੋ, ਮਹਾਸਾਗਰੋ ਦ੍ਰਿਸ਼ਟੀਕੋਣ ਅਤੇ ਹਿੰਦ-ਪ੍ਰਸ਼ਾਂਤ ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਵਚਨਬਧਤਾ ਦੀ ਪੁਸ਼ਟੀ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਮਾਰੀਸ਼ਸ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਗਲੋਬਲ ਸਾਊਥ ਨਾਲ ਭਾਰਤ ਦੀ ਹਿਸੇਦਾਰੀ ਲਈ ਮਹਾਸਾਗਰ ਯਾਨੀ ਖੇਤਰਾਂ ‘ਚ ਸੁਰਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰਕੀ ਦੇ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ ਸੀ।

ਭਾਰਤ ਅਤੇ ਥਾਈਲੈਂਡ ਤੋਂ ਇਲਾਵਾ ਬਿਮਸਟੇਕ (ਬੇ ਆਫ਼ ਬੰਗਾਲ ਇਨਿਿਸ਼ਏਟਿਵ ਫਾਰ ਮਲਟੀ-ਸੈਕਟੋਰਲ ਟੈਕਨੀਕਲ ਐਂਡ ਇਕੋਨਾਮਿਕ ਕੋ-ਆਪਰੇਸ਼ਨ) ‘ਚ ਸ਼੍ਰੀਨਗਰ, ਬੰਗਲਾਦੇਸ਼, ਮਿਆਂਮਾਰ, ਨੇਪਾਲ ਅਤੇ ਭੂਟਾਨ ਵੀ ਸ਼ਾਮਲ ਹਨ। ਬੈਂਕਾਕ ਸਿਖਰ ਸੰਮੇਲਨ ‘ਚ, ਬਿਮਸਟੇਕ ਆਗੂਆਂ ਵਲੋਂ ਮੈਂਬਰ ਦੇਸ਼ਾਂ ਵਿਚਾਲੇ ਸਹਿਯੋਗ ‘ਚ ਵੱਧ ਗਤੀ ਲਿਆਉਣ ਦੇ ਤੌਰ-ਤਰੀਕਿਆਂ ਅਤੇ ਸਾਧਨਾਂ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣ ਦੀ ਉਮੀਦ ਹੈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ, ਆਗੂਆਂ ਦੇ ਬਿਮਸਟੇਕ ਫਰੇਮਵਰਕ ਦੇ ਅੰਦਰ ਸਹਿਯੋਗ ਵਧਾਉਣ ਲਈ ਵਖ-ਵਖ ਸੰਸਥਾ ਅਤੇ ਸਮਰਥਾ ਵਿਕਾਸ ਦੇ ਉਪਾਵਾਂ ‘ਤੇ ਵੀ ਚਰਚਾ ਕਰਨ ਦੀ ਉਮੀਦ ਹੈ।

ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਖੇਤਰੀ ਸਹਿਯੋਗ ਅਤੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਬਿਮਸਟੇਕ ੋਚ ਕਈ ਪਹਿਲ ਕਰ ਰਿਹਾ ਹੈ, ਜਿਸ ੋਚ ਸੁਰਖਿਆ ਵਧਾਉਣਾ, ਵਪਾਰ ਅਤੇ ਨਿਵੇਸ਼ ਨੂੰ ਸਹੂਲਤਜਨਕ ਬਣਾਉਣਾ, ਸੰਪਰਕ ਨੂੰ ਉਤਸ਼ਾਹ ਦੇਣਾ ਅਤੇ ਭੋਜਨ, ਊਰਜਾ, ਜਲਵਾਯੂ ਅਤੇ ਮਨੁਖੀ ਸੁਰਖਿਆ ‘ਚ ਸਹਿਯੋਗ ਆਦਿ ਕਰਨਾ ਸ਼ਾਮਲ ਹੈ। ਦੋ-ਪਖੀ ਮੋਰਚੇ ‘ਤੇ ਪੀ.ਐਮ. ਮੋਦੀ ਤਿੰਨ ਅਪ੍ਰੈਲ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਕਰਨਗੇ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info