ਸੇਂਟ ਪੀਟਰਸਬਰਗ, 12 ਅਪ੍ਰੈਲ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਸੰਘਰਸ਼ ‘ਤੇ ਚਰਚਾ ਕਰਨ ਲਈ ਸੇਂਟ ਪੀਟਰਸਬਰਗ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨਾਲ ਮੁਲਾਕਾਤ ਕੀਤੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਟਰੰਪ ਦੇ ਵਿਸ਼ੇਸ਼ ਦੂਤ ਨਾਲ ਮੁਲਾਕਾਤ ਦੌਰਾਨ “ਯੂਕ੍ਰੇਨੀ ਸਮਝੌਤੇ ਦੇ ਵੱਖ-ਵੱਖ ਪਹਿਲੂਆਂ” ‘ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਕ੍ਰੇਨ ਮੁੱਦੇ ‘ਤੇ ਦੋਵਾਂ ਧਿਰਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ, ਪਰ ਇਨ੍ਹਾਂ ਗੱਲਬਾਤਾਂ ਤੋਂ ਵੱਡੀ ਸਫਲਤਾ ਮਿਲਣ ਦੀ ਉਮੀਦ ਬਹੁਤ ਘੱਟ ਹੈ।
ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਵਿਟਕੋਫ ਨੇ ਰੂਸੀ ਸਿੱਧੇ ਨਿਵੇਸ਼ ਫੰਡ ਦੇ ਮੁਖੀ ਅਤੇ ਵਿਦੇਸ਼ੀ ਦੇਸ਼ਾਂ ਨਾਲ ਆਰਥਿਕ ਸਹਿਯੋਗ ਲਈ ਰੂਸੀ ਵਿਸ਼ੇਸ਼ ਰਾਸ਼ਟਰਪਤੀ ਦੂਤ ਕਿਿਰਲ ਦਮਿਤਰੀਵ ਨਾਲ ਗੱਲਬਾਤ ਕੀਤੀ। ਰੂਸੀ ਸਮਾਚਾਰ ਏਜੰਸੀ ਠਅਸ਼ਸ਼ ਅਨੁਸਾਰ ਵਿਟਕੋਫ ਸ਼ੁੱਕਰਵਾਰ ਸਵੇਰੇ ਇੱਕ ਕਾਰੋਬਾਰੀ ਯਾਤਰਾ ‘ਤੇ ਰੂਸ ਪਹੁੰਚੇ ਅਤੇ ਦੇਰ ਸ਼ਾਮ ਸੇਂਟ ਪੀਟਰਸਬਰਗ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਏ।