ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » 26/11 ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੀ ਪਤਨੀ ਬਣੀ ਡੀਐਸਪੀ

26/11 ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੀ ਪਤਨੀ ਬਣੀ ਡੀਐਸਪੀ

by Raabta News
0 comments

ਮੁੰਬਈ, 22 ਅਪ੍ਰੈਲ – ਮਹਾਰਾਸ਼ਟਰ ਸਰਕਾਰ ਨੇ 26 ਨਵੰਬਰ ਦੇ ਅੱਤਵਾਦੀ ਹਮਲਿਆਂ ‘ਚ ਸ਼ਹੀਦ ਹੋਏ ਪੁਲਿਸ ਕਾਂਸਟੇਬਲ ਅੰਬਾਦਾਸ ਪਵਾਰ ਦੀ ਵਿਧਵਾ ਕਲਪਨਾ ਪਵਾਰ ਨੂੰ ਮੰਗਲਵਾਰ ਨੂੰ ਪ੍ਰੋਬੇਸ਼ਨਰੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਨਿਯੁਕਤ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਲਪਨਾ ਦੀ ਸਿੱਧੀ ਨਿਯੁਕਤੀ ਸੰਬੰਧੀ ਇਹ ਆਦੇਸ਼ ਜਾਰੀ ਕੀਤਾ। ਕਲਪਨਾ ਪਵਾਰ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਮ ਨਾਗਰਿਕ ਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ,”ਮੇਰੇ ਪਤੀ ਵਾਂਗ ਮੈਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਿਲਆ।

ਸ਼ਹੀਦ ਅੰਬਾਦਾਸ ਪਵਾਰ ਨੂੰ ਬਹਾਦਰੀ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੰਬਈ ‘ਚ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਅੱਤਵਾਦੀਆਂ ਨੇ ਸ਼ਹਿਰ ਦੀਆਂ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਹਮਲੇ ਦੌਰਾਨ ਪਵਾਰ ਰਾਤ ਦੀ ਡਿਊਟੀ ‘ਤੇ ਸੀ ਅਤੇ ਸਾਦੇ ਕੱਪੜਿਆਂ ‘ਚ ਸੁਰੱਖਿਆ ਯੂਨਿਟ ਦੇ ਦਫ਼ਤਰ ਜਾ ਰਿਹਾ ਸੀ। ਪਵਾਰ ਕੋਲ ਕੋਈ ਹਥਿਆਰ ਵੀ ਨਹੀਂ ਸੀ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ‘ਤੇ ਉਨ੍ਹਾਂ ਨੇ ਦੇਖਿਆ ਕਿ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ‘ਚ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦਾ ਇਕ ਅਧਿਕਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਪਵਾਰ ਨੇ ਉਸ ਤੋਂ ਰਾਈਫਲ ਲਈ ਅਤੇ ਅੱਤਵਾਦੀਆਂ ‘ਤੇ ਗੋਲੀ ਚਲਾਈ ਪਰ ਇਸ ਹਮਲੇ ‘ਚ ਪਵਾਰ ਦੀ ਜਾਨ ਚਲੀ ਗਈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info