ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, July 28, 2026
Home » ਇਸਤਾਂਬੁਲ ‘ਚ ਭੂਚਾਲ ਦੇ ਝਟਕੇ, ਲੋਕਾਂ ਨੇ ਡਰ ਦੇ ਸਾਏ ‘ਚ ਬਿਤਾਈ ਰਾਤ

ਇਸਤਾਂਬੁਲ ‘ਚ ਭੂਚਾਲ ਦੇ ਝਟਕੇ, ਲੋਕਾਂ ਨੇ ਡਰ ਦੇ ਸਾਏ ‘ਚ ਬਿਤਾਈ ਰਾਤ

by Raabta News
0 comments

ਇਸਤਾਂਬੁਲ, ਤੁਰਕੀ, 24 ਅਪ੍ਰੈਲ – ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਚ ਬੁੱਧਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਅਤੇ 180 ਤੋਂ ਵੱਧ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਡਰੇ ਹੋਏ ਵਸਨੀਕਾਂ ਨੇ ਰਾਤ ਘਰਾਂ ਦੇ ਬਾਹਰ ਰਾਤ ਬਿਤਾਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 6.2 ਤੀਬਰਤਾ ਵਾਲੇ ਭੂਚਾਲ ਨਾਲ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਹਾਲ ਹੀ ਦੇ ਸਾਲਾਂ ਵਿੱਚ ਇਸਤਾਂਬੁਲ ਵਿੱਚ ਮਹਿਸੂਸ ਕੀਤੇ ਗਏ ਸਭ ਤੋਂ ਤੇਜ਼ ਭੂਚਾਲ ਨੇ ਸ਼ਹਿਰ ਦੇ ਲਗਭਗ 1.6 ਕਰੋੜ ਵਸਨੀਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਅਤੇ ਹੋਰ ਵੀ ਵਿਨਾਸ਼ਕਾਰੀ ਭੂਚਾਲ ਦਾ ਡਰ ਪੈਦਾ ਕਰ ਦਿੱਤਾ।

ਅਮਰੀਕੀ ਭੂ-ਵਿਿਗਆਨ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਇਸਤਾਂਬੁਲ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੱਛਮ ਵਿੱਚ ਮਾਰਮਾਰਾ ਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸਤਾਂਬੁਲ ਦੇ ਕਈ ਗੁਆਂਢੀ ਸੂਬਿਆਂ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਭੂਚਾਲ ਦੇ ਝਟਕਿਆਂ ਤੋਂ ਡਰੇ ਹੋਏ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੀਆਂ ਖਿੜਕੀਆਂ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਘਟਨਾ ਵਿੱਚ ਜ਼ਖਮੀ ਹੋਏ ਘੱਟੋ-ਘੱਟ 236 ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਅਤੇ ਇਮਾਰਤਾਂ ਦੇ ਢਹਿ ਜਾਣ ਦੇ ਡਰੋਂ ਲੋਕਾਂ ਨੇ ਰਾਤ ਆਪਣੀਆਂ ਕਾਰਾਂ ਵਿੱਚ ਜਾਂ ਪਾਰਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ‘ਤੇ ਲਗਾਏ ਗਏ ਤੰਬੂਆਂ ਵਿੱਚ ਬਿਤਾਈ।

ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਏ.ਐਫ.ਏ.ਡੀ ਨੇ ਕਿਹਾ ਕਿ ਬੁੱਧਵਾਰ ਦੇ ਭੂਚਾਲ ਤੋਂ ਬਾਅਦ ਘੱਟੋ-ਘੱਟ 184 ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਸੱਤ ਦੀ ਤੀਬਰਤਾ 4 ਜਾਂ ਇਸ ਤੋਂ ਵੱਧ ਸੀ। ਵਾਤਾਵਰਣ, ਸ਼ਹਿਰੀਕਰਨ ਅਤੇ ਜਲਵਾਯੂ ਪਰਿਵਰਤਨ ਮੰਤਰੀ ਮੂਰਤ ਕੁਰਮ ਨੇ ਕਿਹਾ ਕਿ ਅਧਿਕਾਰੀਆਂ ਨੂੰ ਵੱਖ-ਵੱਖ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ 378 ਰਿਪੋਰਟਾਂ ਮਿਲੀਆਂ ਹਨ ਅਤੇ ਸਾਵਧਾਨੀ ਵਜੋਂ ਘੱਟੋ-ਘੱਟ 12 ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭੂਚਾਲ ਕਾਰਨ ਸ਼ਹਿਰ ਦੇ ਇਤਿਹਾਸਕ ਫਾਤਿਹ ਜ਼ਿਲ੍ਹੇ ਵਿੱਚ ਇੱਕ ਇਮਾਰਤ ਢਹਿ ਗਈ, ਜੋ ਲੰਬੇ ਸਮੇਂ ਤੋਂ ਖਾਲੀ ਪਈ ਸੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info