ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਕੈਨੇਡਾ ਦੇ ਬਰੈਂਪਟਨ ‘ਚ ਤਿੰਨ ਪੰਜਾਬੀ ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫਤਾਰ

ਕੈਨੇਡਾ ਦੇ ਬਰੈਂਪਟਨ ‘ਚ ਤਿੰਨ ਪੰਜਾਬੀ ਫਿਰੌਤੀ ਮੰਗਣ ਦੇ ਦੋਸ਼ ‘ਚ ਗ੍ਰਿਫਤਾਰ

by Raabta News
0 comments

ਬਰੈਂਪਟਨ (ਕੈਨੇਡਾ)/ਰਾਬਤਾ ਨਿਊਜ਼: ਪੀਲ ਪੁਲਿਸ ਨੇ ਲੰਘੀ 30 ਅਪ੍ਰੈਲ ਨੂੰ ਬਰੈਂਪਟਨ ਵਿੱਚ ਗੋਲੀਬਾਰੀ ਦੀ ਵਾਰਦਾਤ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਵਾਰਦਾਤ ਦਾ ਸਬੰਧ ਫਿਰੌਤੀ ਮੰਗਣ ਦੇ ਮਾਮਲੇ ਨਾਲ ਹੈ ਤੇ ਤਿੰਨ ਪੰਜਾਬੀ ਨੌਜਵਾਨ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਏ ਗਏ ਹਨ।

ਗੌਰਤਲਬ ਹੈ ਕਿ ਬਰੈਂਪਟਨ ਸ਼ਹਿਰ ਦੇ ਕੈਨੇਡੀ ਰੋਡ ਖੇਤਰ ਵਿੱਚ ਇੱਕ ਕਾਰੋਬਾਰੀ ਸਥਾਨ ਉਤੇ ਗੋਲੀਬਾਰੀ ਹੋਈ ਸੀ। ਭਾਵੇਂ ਘਟਨਾ ਵੇਲੇ ਉਕਤ ਇਮਾਰਤ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਪਰ ਇਥੇ ਗੋਲੀਆਂ ਕਾਰੋਬਾਰੀ ਨੂੰ ਡਰਾਉਣ ਧਮਕਾਉਣ ਦੇ ਮਕਸਦ ਨਾਲ ਚਲਾਈਆਂ ਗਈਆਂ ਸਨ। ਘਟਨਾ ਤੋਂ ਬਾਅਦ ਕਾਰੋਬਾਰੀ ਕੋਲੋਂ ਕਿਸੇ ਅਣਪਛਾਤੇ ਨੇ ਫੋਨ ਕਰ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਧਮਕੀਆਂ ਦਿੱਤੀਆਂ ਗਈਆਂ।

ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਕਈ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ ਤਿੰਨ ਜਣੇ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ। ਫੜੇ ਗਏ ਮੁੰਡਿਆਂ ਦੇ ਨਾਮ 34 ਸਾਲ ਦਾ ਹਰਪਾਲ ਸਿੰਘ, 20 ਸਾਲ ਉਮਰ ਦਾ ਰਾਜਨੂਰ ਸਿੰਘ ਅਤੇ 22 ਸਾਲਾ ਇਕਨੂਰ ਸਿੰਘ ਦੱਸੇ ਗਏ ਹਨ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info