ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਅਮਰੀਕਾ ‘ਚ ਡਾਕਟਰੇਟ ਕਰ ਰਹੀ ਵਿਦਿਆਰਥਣ ਨੂੰ ਲਿਆ ਹਿਰਾਸਤ ‘ਚ

ਅਮਰੀਕਾ ‘ਚ ਡਾਕਟਰੇਟ ਕਰ ਰਹੀ ਵਿਦਿਆਰਥਣ ਨੂੰ ਲਿਆ ਹਿਰਾਸਤ ‘ਚ

by Raabta News
0 comments

ਵਾਸ਼ਿੰਗਟਨ, 27 ਮਾਰਚ – ਅਮਰੀਕਾ ਦੀ ਟਫਟਸ ਯੂਨੀਵਰਸਿਟੀ ਵਿਚ ਪੜ੍ਹ ਰਹੀ ਤੁਰਕੀ ਦੀ ਇਕ ਵਿਦਿਆਰਥਣ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਕ ਵੀਡੀਓ ਵਿਚ ਕੁਝ ਆਦਮੀ ਵਿਦਿਆਰਥਣ ਨੂੰ ਫੜਦੇ, ਹਥਕੜੀ ਲਗਾਉਂਦੇ ਅਤੇ ਲਿਜਾਂਦੇ ਦੇਖੇ ਜਾ ਸਕਦੇ ਹਨ। ਤੁਰਕੀ ਦੀ ਵਿਦਿਆਰਥਣ ਨੂੰ ਕਿਹੜੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਿਰਾਸਤ ਵਿਚ ਲਈ ਗਈ ਵਿਦਿਆਰਥਣ ਦੀ ਪਛਾਣ ਰੂਮੀਆ ਓਜ਼ਤੁਰਕ (30) ਵਜੋਂ ਹੋਈ ਹੈ। ਵਿਦਿਆਰਥੀ ਦੇ ਵਕੀਲ ਦਾ ਕਹਿਣਾ ਹੈ ਕਿ ਓਜ਼ੁਰਕ ਨੂੰ ਹਿਰਾਸਤ ਵਿਚ ਕਿਉਂ ਲਿਆ ਗਿਆ ਹੈ, ਇਸ ਬਾਰੇ ਅਜੇ ਤਕ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ।

ਰਿਪੋਰਟਾਂ ਅਨੁਸਾਰ ਰੂਮੀਆ ਓਜ਼ਤੁਰਕ ਮੰਗਲਵਾਰ ਰਾਤ ਨੂੰ ਸੋਮਰਵਿਲ ਸਥਿਤ ਆਪਣੇ ਘਰ ਤੋਂ ਆਪਣੇ ਦੋਸਤਾਂ ਨੂੰ ਮਿਲਣ ਲਈ ਨਿਕਲੀ ਸੀ, ਪਰ ਰਸਤੇ ਵਿਚ ਕੁਝ ਨਕਾਬਪੋਸ਼ ਵਿਅਕਤੀਆਂ ਨੇ ਉਸਨੂੰ ਰੋਕ ਲਿਆ ਅਤੇ ਉਸਨੂੰ ਹੱਥਕੜੀ ਲਗਾ ਕੇ ਹਿਰਾਸਤ ਵਿਚ ਲੈ ਲਿਆ। ਇਕ ਵੀਡੀਓ ਵਿਚ ਛੇ ਆਦਮੀ ਓਜ਼ਤੁਰਕ ਨੂੰ ਫੜੇ ਹੋਏ ਦਿਖਾਈ ਦੇ ਰਹੇ ਹਨ, ਸਾਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਕਾਰ ੋਤੇ ਕੋਈ ਨੰਬਰ ਪਲੇਟ ਵੀ ਨਹੀਂ ਸੀ। ਜਦੋਂ ਵਿਿਦਆਰਥਣ ਫੜੀ ਗਈ ਤਾਂ ਉਹ ਚੀਕ ਪਈ। ਜਦੋਂ ਨੇੜੇ-ਤੇੜੇ ਦੇ ਕੁਝ ਲੋਕਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਪੁਲਸ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣਾ ਚਿਹਰਾ ਲੁਕਾਉਣ ਦਾ ਕਾਰਨ ਨਹੀਂ ਦਸਿਆ।

ਵਿਿਦਆਰਥਣ ਦੇ ਵਕੀਲ ਨੇ ਕਿਹਾ ਕਿ ਉਹ ਇਫਤਾਰ ਲਈ ਆਪਣੇ ਦੋਸਤ ਦੇ ਘਰ ਜਾ ਰਹੀ ਸੀ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿਤੀ ਗਈ ਕਿ ਉਸਨੂੰ ਕਿੱਥੇ ਰੱਖਿਆ ਗਿਆ ਹੈ। ਹੁਣ ਤੱਕ ਰੂਮੀਆ ਵਿਰੁਧ ਕੋਈ ਦੋਸ਼ ਨਹੀਂ ਲਗਾਏ ਗਏ ਹਨ। ਰੂਮੀਆ ਅਮਰੀਕਾ ਵਿਚ ਵਿਿਦਆਰਥੀ ਵੀਜ਼ੇ ‘ਤੇੇ ਰਹਿ ਰਹੀ ਹੈ ਅਤੇ ਉਸਦਾ ਵੀਜ਼ਾ ਵੈਧ ਹੈ। ਉਹ ਟਫਟਸ ਯੂਨੀਵਰਸਿਟੀ ਦੇ ਗ੍ਰੈਜੂਏਟ ਸਕੂਲ ਆਫ਼ ਆਰਟਸ ਐਂਡ ਸਾਇੰਸਜ਼ ਦੀ ਵਿਿਦਆਰਥਣ ਹੈ।

ਇਸ ਦੌਰਾਨ ਟਫਟਸ ਯੂਨੀਵਰਸਿਟੀ ਦੇ ਪ੍ਰਧਾਨ ਸੁਨੀਲ ਕੁਮਾਰ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਅੰਤਰਰਾਸ਼ਟਰੀ ਗ੍ਰੈਜੂਏਟ ਵਿਿਦਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸਦਾ ਵੀਜ਼ਾ ਵੀ ਰੱਦ ਕਰ ਦਿਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਮਾਮਲੇ ਵਿਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ।

ਇਸ ਮਾਮਲੇ ਨੇ ਇਕ ਰਾਜਨੀਤਿਕ ਮੋੜ ਵੀ ਲੈ ਲਿਆ ਹੈ, ਡੈਮੋਕ੍ਰੇਟ ਪਾਰਟੀ ਦੀ ਸੰਸਦ ਮੈਂਬਰ ਅੰਨਾ ਪ੍ਰੈਸਲੀ ਨੇ ਇਸਨੂੰ ਸੰਵਿਧਾਨਕ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਦਸਿਆ ਹੈ। ਉਨ੍ਹਾਂ ਵਿਿਦਆਰਥੀ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info