ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਪ੍ਰਧਾਨ ਮੰਤਰੀ ਨੇ ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨੇ ਪੰਬਨ ਸਮੁੰਦਰੀ ਪੁਲ ਦਾ ਕੀਤਾ ਉਦਘਾਟਨ

ਰਾਮੇਸ਼ਵਰਮ-ਤਾਂਬਰਮ ਨਵੀਂ ਟਰੇਨ ਸੇਵਾ ਨੂੰ ਵਿਖਾਈ ਹਰੀ ਝੰਡੀ

by Raabta News
0 comments

ਚੇਨੱਈ, 7 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨੌਮੀ ਦੇ ਮੌਕੇ ‘ਤੇ ਤਾਮਿਲਨਾਡੂ ਦੇ ਰਾਮੇਸ਼ਵਰਮ ‘ਚ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ।ਉਨ੍ਹਾਂ ਨੇ ਇਕ ਤੱਟ ਰੱਖਿਅਕ ਪੋਤ ਨੂੰ ਵੀ ਹਰੀ ਝੰਡੀ ਵਿਖਾਈ, ਜੋ ਪੁਲ ਦੇ ਹੇਠਾਂ ਤੋਂ ਲੰਘਦਾ ਹੈ।ਇਹ ਪੁਲ ਰਾਮੇਸ਼ਵਰਮ ਦੀਪ ਅਤੇ ਭੂਮੀ ਖੇਤਰ ਵਿਚਾਲੇ ਰੇਲ ਸੰਪਰਕ ਦੀ ਸਹੂਲਤ ਪ੍ਰਦਾਨ ਕਰੇਗਾ।550 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਭਾਰਤ ਦਾ ਪਹਿਲਾ ਵਰਟੀਕਲ ਸੀ-ਲਿਫਟ ਪੁਲ ਹੈ। ਲੱਗਭਗ 2.08 ਕਿਲੋਮੀਟਰ ਲੰਬੇ ਇਸ ਪੁਲ ਵਿਚ 99 ਸਪੈਨ ਅਤੇ 72.5 ਮੀਟਰ ਲੰਬਾ ਵਰਟੀਕਲ ਲਿਫਟ ਸਪੈਨ ਹੈ, ਜਿਸ ਨੂੰ 17 ਮੀਟਰ ਤੱਕ ਚੁੱਕਿਆ ਜਾ ਸਕਦਾ ਹੈ।ਇਹ ਵੱਡੇ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਦੇ ਨਾਲ-ਨਾਲ ਨਿਰਵਿਘਨ ਰੇਲ ਸੰਚਾਲਨ ਨੂੰ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਨੇ ਇੱਥੇ ਨਵੀਂ ਰਾਮੇਸ਼ਵਰਮ-ਤਾਂਬਰਮ ਨਵੀਂ ਟਰੇਨ ਸੇਵਾ ਨੂੰ ਵੀ ਹਰੀ ਝੰਡੀ ਵਿਖਾਈ। ਇਸ ਟਰੇਨ ਸੇਵਾ ਨਾਲ ਯਾਤਰੀਆਂ ਨੂੰ ਯਾਤਰਾ ਕਰਨ ਵਿਚ ਆਸਾਨੀ ਹੋਵੇਗੀ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।

ਇਜ਼ਰਾਈਲ ਦੇ ਕਈ ਸ਼ਹਿਰਾਂ ‘ਤੇ ਹਮਲਾ, ਹਮਾਸ ਨੇ ਦਾਗੇ ਰਾਕੇਟ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਰਾਮ ਨੌਮੀ ਦੇ ਮੌਕੇ ਦੇਸ਼ ਵਾਸੀਆਂ ਲਈ ਇਕ ਖ਼ਾਸ ਤੋਹਫ਼ਾ ਹੈ। ਇਸ ਉਦਘਾਟਨ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਲ ਅਤੇ ਟਰੇਨ ਸੇਵਾ ਨਾ ਸਿਰਫ ਤਾਮਿਲਨਾਡੂ, ਸਗੋਂ ਪੂਰੇ ਦੇਸ਼ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹਣ ਵਾਲੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਪੂਰੇ ਖੇਤਰ ਵਿਚ ਸੈਰ-ਸਪਾਟਾ ਅਤੇ ਵਪਾਰ ਦੋਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

ਰੇਲ ਮੰਤਰਾਲਾ ਨੇ ਕਿਹਾ ਕਿ ਪੰਬਨ ਪੁਲ ਵਿਰਾਸਤ ਅਤੇ ਨਵੀਂ ਤਕਨਾਲੋਜੀ ਦਾ ਬਿਹਤਰੀਨ ਸੁਮੇਲ ਹੈ, ਜੋ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ।ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info