ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਹਰਿਆਣਾ ‘ਚ ਹੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਹਰਿਆਣਾ ‘ਚ ਹੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ

by Raabta News
0 comments
ਗੁਰੂਗ੍ਰਾਮ, 16 ਅਪ੍ਰੈਲ - ਹਰਿਆਣਾ ਵਿਚ ਬਦਮਾਸ਼ਾਂ ਨੇ ਪਟੌਦੀ 'ਚ ਹੋਟਲ ਮਾਲਕ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਘਟਨਾ ਨੂੰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਰਾਤ 12 ਵਜੇ ਬਾਈਕ 'ਤੇ ਸਵਾਰ ਹੋ ਕੇ ਅੰਜਾਮ ਦਿੱਤਾ। ਗੁਰੂਗ੍ਰਾਮ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪਟੌਦੀ ਦੇ ਜਾਟੌਲੀ ਮੰਡੀ ਵਿਖੇ ਸਥਿਤ ਝੋਪੜੀ ਹੋਟਲ ਵਿਚ ਵਾਪਰੀ। 
ਬਾਈਕ 'ਤੇ ਸਵਾਰ ਨੌਜਵਾਨ ਦੇਰ ਰਾਤ ਹੋਟਲ ਆਏ। ਉਨ੍ਹਾਂ ਨੇ ਪਹਿਲਾਂ ਕੋਲਡ ਡਰਿੰਕ ਮੰਗੀ ਅਤੇ ਫਿਰ ਇਕ ਤੋਂ ਬਾਅਦ ਇਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਦਮਾਸ਼ਾਂ ਨੇ ਹੋਟਲ ਮਾਲਕ ਮੋਨੂੰ ਅਤੇ ਲਾਂਗਰੀ ਰਾਜੂ 'ਤੇ ਗੋਲੀਆਂ ਚਲਾ ਦਿੱਤੀਆਂ। ਮਾਲਕ ਮੋਨੂੰ ਨੂੰ ਤੁਰੰਤ ਸਰਕਾਰੀ ਹਸਪਤਾਲ ਪਟੌਦੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਲਾਂਗਰੀ ਨੂੰ ਗੁਰੂਗ੍ਰਾਮ ਰੈਫਰ ਕਰ ਦਿੱਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਹੋਟਲ ਸਟਾਫ਼ ਅਤੇ ਹੋਰ ਲੋਕ ਆ ਗਏ ਪਰ ਉਦੋਂ ਤੱਕ ਬਦਮਾਸ਼ ਭੱਜ ਚੁੱਕੇ ਸਨ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੋਟਲ ਮਾਲਕ ਦਾ ਕਤਲ ਰੰਜ਼ਿਸ਼ ਕਾਰਨ ਕੀਤਾ ਗਿਆ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info