ਅਬੂਜਾ , 29 ਅਪ੍ਰੈਲ – ਅਫਰੀਕੀ ਦੇਸ਼ ਨਾਈਜੀਰੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵੱਡੇ ਅੱਤਵਾਦੀ ਹਮਲੇ ਕਾਰਨ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਇਹ ਹਮਲਾ ਸੋਮਵਾਰ ਨੂੰ ਨਾਈਜੀਰੀਆ ਦੇ ਉੱਤਰ-ਪੂਰਬੀ ਸੂਬੇ ਬੋਰਨੋ ‘ਚ ਹੋਇਆ, ਜਿੱਥੇ 2 ਭਿਆਨਕ ਬੰਬ ਬਲਾਸਟ ਹੋਏ ਹਨ, ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦੀਆਂ ਨੇ ਇਹ ਬਲਾਸਟ 2 ਵਾਹਨਾਂ ‘ਚ ਕੀਤੇ ਸਨ, ਜਿਨ੍ਹਾਂ ਦੇ ਆਪਸ ‘ਚ ਟਕਰਾਉਣ ਮਗਰੋਂ ਵੱਡਾ ਧਮਾਕਾ ਹੋ ਗਿਆ ਤੇ 26 ਲੋਕਾਂ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ ਬੋਰਨੋ ਸੂਬਾ ਲੰਬੇ ਸਮੇਂ ਤੋਂ ਅੱਤਵਾਦ ਨਾਲ ਪ੍ਰਭਾਵਿਤ ਰਿਹਾ ਹੈ ਤੇ ਇੱਥੇ ਬੋਕੋ-ਹਰਾਮ ਵਰਗੇ ਸੰਗਠਨ ਪਿਛਲੇ ਕਈ ਸਾਲਾਂ ਤੋਂ ਤਬਾਹੀ ਮਚਾ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਦੁਖਾਂਤ ਬੋਰਨੋ ਰਾਜ ਵਿੱਚ ਵਾਪਰਿਆ – ਇੱਕ ਅਜਿਹਾ ਖੇਤਰ ਜੋ ਲੰਬੇ ਸਮੇਂ ਤੋਂ ਕੱਟੜਪੰਥੀ ਹਿੰਸਾ ਨਾਲ ਗ੍ਰਸਤ ਹੈ, ਬੋਕੋ ਹਰਮ ਵਰਗੇ ਸਮੂਹਾਂ ਨੇ ਸਾਲਾਂ ਤੋਂ ਉੱਥੇ ਆਪਣਾ ਗੜ੍ਹ ਬਣਾਈ ਰੱਖਿਆ ਹੈ।