ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Saturday, September 12, 2026
Home » ਹੋਟਲ ‘ਚ ਭਿਆਨਕ ਅੱਗ ਨਾਲ 4 ਲੋਕਾਂ ਦੀ ਮੌਤ

ਹੋਟਲ ‘ਚ ਭਿਆਨਕ ਅੱਗ ਨਾਲ 4 ਲੋਕਾਂ ਦੀ ਮੌਤ

by Raabta News
0 comments

ਅਜਮੇਰ, 1 ਮਈ – ਰਾਜਸਥਾਨ ਦੇ ਅਜਮੇਰ ‘ਚ ਵੀਰਵਾਰ ਨੂੰ ਇਕ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਇਕ ਬੱਚੇ ਅਤੇ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਜੇ ਐਲ ਐਨ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਡਿੱਗੀ ਬਾਜ਼ਾਰ ਵਿਚ ਸਥਿਤ ਹੋਟਲ ਨਾਜ਼ ਵਿਚ ਅਚਾਨਕ ਅੱਗ ਲੱਗ ਗਈ ਅਤੇ ਇਸ ਨੇ ਭਿਆਨਕ ਰੂਪ ਲੈ ਲਿਆ।

ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਹੋਟਲ ਦੀਆਂ ਖਿੜਕੀਆਂ ‘ਚੋਂ ਛਾਲਾਂ ਮਾਰੀਆਂ ਅਤੇ ਆਪਣੀਆਂ ਜਾਨਾਂ ਬਚਾਈਆਂ। ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਅਨਿਲ ਸਮਾਰੀਆ ਨੇ ਕਿਹਾ ਕਿ ਦੋ ਪੁਰਸ਼, ਇਕ ਔਰਤ ਅਤੇ ਇਕ ਚਾਰ ਸਾਲ ਦੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਦਮ ਘੁੱਟਣ ਅਤੇ ਸੜਨ ਕਾਰਨ ਹੋਈ।

ਭਾਰਤ ਨੇ ਪਾਕਿਸਤਾਨ ਲਈ 23 ਮਈ ਤਕ ਹਵਾਈ ਖੇਤਰ ਕੀਤਾ ਬੰਦ

ਅੱਗ ਲੱਗਣ ਮਗਰੋਂ ਧੂੰਆਂ ਹੋਟਲ ਦੇ ਕਮਰਿਆਂ ਵਿਚ ਭਰਨ ਲੱਗਾ। ਸੂਚਨਾ ਮਿਲਣ ਮਗਰੋਂ ਅਫੜਾ-ਦਫੜੀ ਮਚ ਗਈ। ਜਾਨ ਬਚਾਉਣ ਲਈ ਲੋਕ ਇੱਧਰ-ਉੱਧਰ ਦੌੜਨ ਲੱਗੇ। ਇਸ ਦੌਰਾਨ ਦੋ ਲੋਕ ਨਹੀਂ ਦੌੜ ਸਕੇ, ਉਹ ਹੋਟਲ ਦੀ ਅੱਗ ਵਿਚ ਜ਼ਿੰਦਾ ਸੜ ਗਏ। ਹਾਦਸੇ ਦੇ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀ ‘ਚੋਂ ਬਾਹਰ ਛਾਲਾਂ ਮਾਰ ਦਿੱਤੀਆਂ। ਇਸ ਦੌਰਾਨ ਇਕ ਔਰਤ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਖਿੜਕੀ ਤੋਂ ਬਾਹਰ ਸੁੱਟ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਸ਼ਾਇਦ ਏਸੀ ਫਟਣ ਕਾਰਨ ਹੋਇਆ। ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਘਟਨਾ ਸਮੇਂ ਹੋਟਲ ਵਿਚ 18 ਲੋਕ ਠਹਿਰੇ ਹੋਏ ਸਨ। ਇਹ ਦਿੱਲੀ ਤੋਂ ਆਏ ਸੈਲਾਨੀ ਸਨ, ਜੋ ਅਜਮੇਰ ਯਾਤਰਾ ‘ਤੇ ਆਏ ਸਨ। ਹੋਟਲ ਇਕ ਤੰਗ ਗਲੀ ਵਿਚ ਹੈ, ਇਸ ਲਈ ਫਾਇਰ ਬ੍ਰਿਗੇਡ ਅਤੇ ਟੀਮ ਲਈ ਮੌਕੇ ‘ਤੇ ਪਹੁੰਚਣਾ ਅਤੇ ਬਚਾਅ ਕਾਰਜ ਸ਼ੁਰੂ ਕਰਨਾ ਚੁਣੌਤੀਪੂਰਨ ਸੀ। ਹੋਟਲ ਵਿਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਪੁਲਸ ਅਧਿਕਾਰੀ ਅਤੇ ਫਾਇਰ ਫਾਈਟਰ ਬੇਹੋਸ਼ ਹੋ ਗਏ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info